ਜਗਰਾਓਂ, 19 ਅਗਸਤ ( ਰਾਜਨ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਰੋਟਰੀ ਕਲੱਬ ਜਗਰਾਉਂ ਵੱਲੋਂ ਇੰਨਟ੍ਰੈਕਟ ਕਲੱਬ ਦੇ ਵਿਦਿਆਰਥੀਆਂ ਲਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਇਸ ਕਲੱਬ ਦਾ ਹਿੱਸਾ ਸਕੂਲ ਦੇ ਬੱਚਿਆਂ ਵੱਲੋਂ ਭਾਗ ਲਿਆ ਗਿਆ। ਇਸ ਪ੍ਰੋਗਰਾਮ ਵਿਚ ਇਸ ਕਲੱਬ ਦੇ ਵਿਦਿਆਰਥੀਆਂ ਵੱਜੋਂ ਨਵੇਂ ਮੈਂਬਰ ਭਰਤੀ ਕੀਤੇ ਗਏ ਅਤੇ ਉਹਨਾਂ ਨੂੰ ਟੈਗ ਵੀ ਦਿੱਤੇ ਗਏ। ਇਹ ਪ੍ਰੋਗਰਾਮ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਉੱਤੇ ਫਿਲਮਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਇਸ ਪਾਸੇ ਵੱਲ ਜੋੜਿਆ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਵੱਜੋਂ ਰੋਟੇਰੀਅਨ ਗੁਰਜੀਤ ਸਿੰਘ, ਆਤਮਜੀਤ ਸਿੰਘ, ਡਾ:ਥਿੰਦ, ਮਿ: ਰਾਕੇਸ਼ ਸ਼ਰਮਾ, ਭੁਪਿੰਦਰ ਛਾਬੜਾ ਅਤੇ ਰੋਹਿਤ ਜਿੰਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਰੋਟਰੀ ਕਲੱਬ ਦੇ ਸਾਰੇ ਹੀ ਮੈਬਰਾਂ ਨੂੰ ਜੀ ਆਇਆ ਆਖਿਆ ਅਤੇ ਵਿਦਿਆਰਥੀਆਂ ਨੂੰ ਇੱਕ ਸੰਦੇਸ਼ ਦਿੱਤਾ ਕਿ ਅੱਜ ਦੇ ਵਿਸ਼ੇ ਮੁਤਾਬਿਕ ਸਾਨੂੰ ਮਨੁੱਖਤਾ ਦੀ ਭਲਾਈ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਸਮਾਜ ਸੁਧਾਰਕ ਬਣ ਸਕਦੇ ਹਾਂ। ਸਾਡੇ ਅੰਦਰ ਇਹ ਭਾਵਨਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ ਤਾਂ ਜੋ ਹਰ ਲੋੜਵੰਦ ਤੱਕ ਸਾਡਾ ਹੱਥ ਪਹੁੰਚਦਾ ਹੋਵੇ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਮਨੁੱਖਤਾ ਦੀ ਭਲਾਈ ਸਾਡੇ ਜੀਵਨ ਦਾ ਮੁੱਖ ਕਰਤੱਵ ਹੈ।