ਜਗਰਾਓਂ, 19 ਅਗਸਤ ( ਜਗਰੂਪ ਸੋਹੀ, ਵਿਕਾਸ ਮਠਾੜੂ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਹੜ ਪੀੜਤਾ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਵਿਧਾਇਕ ਜਗਰਾਓਂ ਸਰਵਜੀਤ ਕੌਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਚਿਤਾਵਨੀ ਪੱਤਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ,ਸਕੱਤਰ ਬਚਿੱਤਰ ਸਿੰਘ ਜਨੇਤਪੁਰਾ ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾ ਬਾਜਣ ਅਤੇ ਸੂਬਾ ਆਗੂ ਜੋਗਿੰਦਰ ਸਿੰਘ ਬੁਜਗਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜਾਂ ਨੂੰ ਫੌਰੀ ਕੌਮੀ ਆਫ਼ਤ ਐਲਾਨ ਕਰ ਕੇ ਪੰਜਾਬ ਨੂੰ ਦਸ ਹਜ਼ਾਰ ਕਰੋੜ ਦਾ ਰਾਹਤ ਪੈਕੇਜ ਦਿੱਤਾ ਜਾਵੇ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਨਿਯਮ ਸਰਲ ਕੀਤੇ ਜਾਣ। ਫਸਲਾਂ ਦੇ ਹੋਏ ਨੁਕਸਾਨ ਦਾ ਕ੍ਰਮਵਾਰ ਇੱਕ ਲੱਖ,ਪਝੱਤਰ ਹਜ਼ਾਰ ਅਤੇ ਦੁਬਾਰਾ ਬੀਜੀਂ ਫ਼ਸਲ ਦਾ ਤੀਹ ਹਜ਼ਾਰ ਰੁਪੈ ਮੁਆਵਜ਼ਾ ਦਿੱਤਾ ਜਾਵੇ। ਬੰਦ ਹੋਏ ਟਿਊਬਵੈੱਲ ਜਾ ਖੇਤਾਂ ਵਿਚ ਭਰੀ ਰੇਤ ਨੂੰ ਪੱਧਰ ਕਰਨ ਦਾ ਮੁਆਵਜ਼ਾ ਅਲੱਗ ਦਿੱਤਾ ਜਾਵੇ । ਠੇਕੇ ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਹੜਾਂ ਕਾਰਨ ਹੋਈ ਮੌਤ ਪ੍ਤੀ ਮੈਂਬਰ ਦਸ ਲੱਖ ਰੁਪਏ ਅਤੇ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਘਰਾਂ ਦੇ ਨੁਕਸਾਨ ਦਾ ਪੰਜ ਲੱਖ ਰੁਪਏ ਪ੍ਰਤੀ ਘਰ ਦਿੱਤਾ ਜਾਵੇ। ਭਾਰਤ ਵਰਨਮਾਲਾ ਪ੍ਰੋਜੈਕਟ ਯਢਯਯ ਗਏਸਮੇਤ ਹੋਰ ਸੜਕਾਂ ਦੀ ਉਸਾਰੀ ਸਮੇਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਹੜਾਂ ਦੀ ਮਾਰ ਸਹਿਣ ਵਾਲੇ ਇਲਾਕਿਆਂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਵੇ। ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਦੀ ਲਾਲਸਾ ਦੇ ਸਿੱਟੇ ਵਜੋਂ ਵਧ ਰਹੀ ਸੰਸਾਰ ਤਪਸ਼ ਨੂੰ ਘਟਾਉਣ ਲਈ ਪਹਾੜਾਂ ਅਤੇ ਜੰਗਲਾਂ ਅੰਨ੍ਹੇਵਾਹ ਕਟਾਈ ਤੇ ਰੋਕ ਲਾਈ ਜਾਵੇ। ਪੰਜਾਬ ਦੇ ਦਰਿਆਵਾਂ ਦਾ ਕੰਟਰੋਲ ਪੰਜਾਬ ਹਵਾਲੇ ਕੀਤਾ ਜਾਵੇ। ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਪਿੰਡ ਲੱਖਾ ਚ ਚੱਲ ਰਹੇ ਧਰਨੇ ਦੀ ਮੰਗ ਤੇ ਸੜਕਾਂ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਓਂ ਹਰਚੰਦ ਸਿੰਘ ਢੋਲਣ , ਸਿੱਧਵਾਂ ਬੇਟ ਦੇ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ, ਬਲਾਕ ਮੁਲਾਂਪੁਰ ਦਾਖਾ ਦੇ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਬਲਾਕ ਹੰਬੜਾਂ ਦੇ ਪ੍ਰਧਾਨ ਜੰਗੀਰ ਸਿੰਘ ਲੀਹਾਂ, ਲਖਵੀਰ ਸਿੰਘ ਸਮਰਾ ਜ਼ਿਲ੍ਹਾ ਮੀਤ ਪ੍ਰਧਾਨ,ਮਨਜਿੰਦਰ ਸਿੰਘ ਮੋਰਕਰੀਮਾ, ਬੂਟਾ ਸਿੰਘ ਡੱਲਾ, ਗੁਰਇਕਬਾਲ ਸਿੰਘ ਰੂਮੀ ,ਬਲਦੇਵ ਸਿੰਘ ਛੱਜਾਵਾਲ, ਧਰਮ ਸਿੰਘ ਸੂਜਾਪੁਰ, ਜੱਸੀ ਹਾਂਸ ਕਲਾ, ਸ਼ਿਗਾਰਾ ਸਿੰਘ ਢੋਲਣ ,ਅਵਤਾਰ ਸਿੰਘ, ਹਰਬੰਸ ਸਿੰਘ ਬਾਰਦੇਕੇ ,ਠਾਣਾ ਸਿੰਘ, ਸੁਖਦੇਵ ਸਿੰਘ ਕੋਠੇ ਪੋਨਾ ,ਸੁਖਦੇਵ ਸਿੰਘ ਦੇਹੜਕਾ, ਹਰਬੰਸ ਸਿੰਘ ਦੇਹੜਕਾ, ਹਰਪ੍ਰੀਤ ਸਿੰਘ ਡੱਲਾ ,ਇਕਬਾਲ ਸਿੰਘ ਮੱਲ੍ਹਾ, ਸੁੱਖੀ ਮੱਲ੍ਹਾ, ਸਤਵਿੰਦਰ ਸਿੰਘ ਸੀਬਾ, ਸਰਗਨ ਸਿੰਘ ਰਸੂਲਪੁਰ, ਦਲਵੀਰ ਸਿੰਘ ਬੁਰਜ ਕਲਾਰਾ ,ਮਲਕੀਤ ਸਿੰਘ ਹਠੂਰ, ਲਾਡੀ ਹਠੂਰ ,ਸਾਧੂ ਸਿੰਘ ਲੱਖਾ, ਜਸਵੀਰ ਸਿੰਘ ,ਸੁਰਜੀਤ ਸਿੰਘ ਲੱਖਾ, ਸਾਧੂ ਸਿੰਘ ਮਾਣੂਕੇ, ਬਲਵੰਤ ਸਿੰਘ, ਜਸਪ੍ਰੀਤ ਸਿੰਘ ਚੀਮਾਂ, ਚਮਕੌਰ ਸਿੰਘ ਲੰਮਾਂ ,ਮਨਜਿੰਦਰ ਸਿੰਘ ਜੱਟਪੁਰਾ, ਟਹਿਲ ਸਿੰਘ ਅਖਾੜਾ, ਮਨੀ ਰਣਧੀਰਗੜ, ਅਰਜਨ ਸਿੰਘ ਖੇਲਾ, ਬਲੌਰ ਸਿੰਘ ਸ਼ੇਰਪੁਰ ਖੁਰਦ ,ਪਵਿੱਤਰ ਸਿੰਘ ਲੋਧੀਵਾਲ, ਸੁਖਵੰਤ ਸਿੰਘ ਖੈਹਿਰਾ, ਮੱਖਣ ਸਿੰਘ ਰਸੂਲਪੁਰ ਜੰਡੀ ਸਮੇਤ ਹੋਰ ਮੌਜੂਦ ਸਨ।