Home Education ਮਹਾਪ੍ਰਗਯ ਸਕੂਲ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਮਹਾਪ੍ਰਗਯ ਸਕੂਲ ਵਿੱਚ ਮਨਾਇਆ ਤੀਆਂ ਦਾ ਤਿਉਹਾਰ

41
0

” ਤੀਆਂ ਤੇ ਧੀਆਂ ਬਿਨਾਂ ਸਮਾਜ ਅਧੂਰਾ “–ਡਾਇਰੈਕਟਰ ਵਿਸ਼ਾਲ ਜੈਨ

ਜਗਰਾਓਂ, 19 ਅਗਸਤ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ਵਿੱਚ ਵੱਖ ਵੱਖ ਮੁਕਾਬਲੇ ਅਤੇ ਗਿੱਧੇ ਭੰਗੜੇ ਦੀ ਮੌਜ ਮਸਤੀ ਨਾਲ ਸਾਵਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਪ੍ਰਾਇਮਰੀ ਵਿੰਗ ਦੇ ਬੱਚੇ ਪੰਜਾਬੀ ਰਵਾਇਤੀ ਪਹਿਰਾਵੇ ਵਿੱਚ ਖੂਬ ਜਚ ਰਹੇ ਸਨ , ਪੀਂਘਾਂ ਝੂਟਦੇ,ਖੀਰ,ਪੂੜਿਆਂ,ਸੇਵੀਆਂ ਅਤੇ ਹੋਰ ਪੰਜਾਬੀ ਭੋਜਨ ਦਾ ਆਨੰਦ ਮਾਣਦੇ ਹੋਏ ਬੱਚੇ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।ਇਸ ਮੌਕੇ ਸਕੂਲ ਵਿੱਚ ਛੇਵੀਂ ਤੋਂ ਬਾਰਹਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਦਾ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾਂਸ ਅਧਿਆਪਕ ਰਣਜੀਤ ਸਿੰਘ ਦੀ ਦੇਖਰੇਖ ਵਿੱਚ ਚਾਰ ਵਰਗਾਂ ਵਿੱਚ ਲਿਟਲ ਚੈਂਪ, ਸਬ ਜੂਨੀਅਰ,ਜੂਨੀਅਰ,ਸੀਨੀਅਰ ਨਾਚ ਪ੍ਰਤੀਯੋਗਤਾ ਲਈ ਔਡੀਸ਼ਨ ਲਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ, ਲੋਕ ਬੋਲੀਆਂ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਉਂਦੇ ਹੋਏ ਲੋਕ ਨਾਚ ਗਿੱਧਾ, ਭੰਗੜਾ ਤੇ ਸੰਮੀ ਆਦਿ ਮਨਮੋਹਕ ਅੰਦਾਜ਼ ਵਿੱਚ ਪੇਸ਼ ਕੀਤੇ। ਵਿਦਿਆਰਥੀਆਂ ਦੀਆਂ ਅਦਾਵਾਂ, ਮੁਦਰਾਵਾਂ ਤੇ ਲਚਕ ਨੇ ਸਭ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਜੱਜ ਦੀ ਭੂਮਿਕਾ ਸਕੂਲ ਅਧਿਆਪਕਾਵਾਂ ਰਣਜੀਤ ਕੌਰ,ਕਿਰਮਾ ਸ਼ਰਮਾ, ਹਰਮਨਦੀਪ ਕੌਰ ਅਤੇ ਹਰਦੀਪ ਕੌਰ ਨੇ ਨਿਭਾਈ। ਇਸ ਮੌਕੇ 21ਵਾਂ ਆਲ ਇੰਡੀਆ ਹੋਪ ਟੈਲੇਂਟ ਕਾਂਟੈਸਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੱਗਪਗ 200 ਵਿਦਿਆਰਥੀਆਂ ਨੇ ਡਰਾਇੰਗ ਅਤੇ ਪੇਂਟਿੰਗ ਅਤੇ ਲੇਖ ਰਚਨਾ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਇਸ ਮੌਕੇ ਤੇ ਪੰਜਾਬ ਦੀ ਅਨਮੋਲ ਵਿਰਾਸਤ ਨਾਲ ਜੁੜੀਆਂ ਘਰੇਲੂ,ਸਜਾਵਟੀ ਅਤੇ ਕਿਰਸਾਨੀ ਨਾਲ ਸੰਬੰਧਿਤ ਵਸਤਾਂ ਨੂੰ ਪ੍ਰਦਰਸ਼ਿਤ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਸਕੂਲ ਡਾਇਰੈਕਟਰ ਸ੍ਰੀ ਵਿਸ਼ਾਲ ਜੈਨ ਜੀ ਨੇ ਬੱਚਿਆਂ ਦੀ ਉਮਦਾ ਪੇਸ਼ਕਾਰੀ ਤੇ ਉਤਸਾਹ ਨੂੰ ਸਲਾਹੁੰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਵਿਰਸੇ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ ਤੇ ਸਮਾਜ ਦੀ ਦਿਸ਼ਾ ਤੇ ਦਸ਼ਾ ਸੰਵਾਰਨ ਲਈ ਤੀਆਂ ਮਣਾ ਕੇ ਧੀਆਂ ਨੂੰ ਸਤਿਕਾਰ ਯੋਗ ਥਾਂ ਦੇਣਾ ਅਤੀ ਜ਼ਰੂਰੀ ਹੈ ਕਿਉਂਕਿ ਇਹਨਾਂ ਬਗੈਰ ਸਮਾਜ ਅਧੂਰਾ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤ ਇੰਦਰ ਕੁਮਾਰ,ਵਾਈਸ ਪ੍ਰਿੰਸੀਪਲ ਅਮਰਜੀਤ ਕੌਰ, ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਅਤੇ ਸ਼੍ਰੇਣੀ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here