ਬਟਾਲਾ, 27 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਅਗਨੀਵੀਰ ਫੌਜ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 15 ਮਾਰਚ 2023 ਤੱਕ ਚੱਲੇਗੀ।ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਾਰੇ ਇਛੁੱਕ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ- www.joinindianarmy.nic.in ‘ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ ਜਾਂ ਏਆਰਓ ਦਫਤਰ ਅੰਮ੍ਰਿਤਸਰ ਵਿਖੇ ਸੰਪਰਕ ਕਰ ਸਕਦੇ ਹਨ।ਇਸ ਭਰਤੀ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ।ਅਗਨੀਵੀਰ ਦੇ ਸਬੰਧਤ ਬੁਲਾਰਿਆਂ ਨੇ ਦੱਸਿਆ ਕਿ ਅਗਨੀਵੀਰ (ਜਨਰਲ ਡਿਊਟੀ, (ਸਾਰਿਆਂ ਵਿੱਚ), ਅਗਨੀਵੀਰ (ਟੈਕਨੀਕਲ ਸਾਰਿਆਂ ਵਿੱਚ) , ਅਗਨੀਵੀਰ ਕਲਰਕ/ਸਟੋਰਕੀਪਰ (ਸਾਰਿਆਂ ਵਿੱਚ) ਅਗਨੀਵੀਰ ਟ੍ਰੇਡਸਮੈਨ (8ਵੀਂ ਅਤੇ 10ਵੀਂ ਪਾਸ)। ਸਾਰੀਆਂ ਕੈਟਾਗਿਰੀਜ਼ ਲਈ ਉਮਰ 1 ਅਕਤੂਬਰ 2023 ਤੱਕ ਸਾਢੇ 17 ਸਾਲ ਤੋਂ 21 ਸਾਲ ਤੱਕ ਹੋਣੀ ਚਾਹੀਦੀ ਹੈ।ਆਨਲਾਈਨ ਪ੍ਰੀਖਿਆਵਾਂ 17 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਸਾਰੇ ਸਫਲ ਉਮੀਦਵਾਰਾਂ ਦੀ ਸਰੀਰਕ ਭਰਤੀ ਰੈਲੀ ਪਹਿਲਾਂ ਵਾਂਗ ਹੀ ਹੋਵੇਗੀ। ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵਿਆਂ ਦਾ ਐਲਾਨ ਵੱਖਰੇ ਤੌਰ ‘ਤੇ ਕੀਤਾ ਜਾਵੇਗਾ।
