Home crime ਕਣਕ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂਚੋਰੀ ਦੇ ਟਰਾਲੇ ਸਮੇਤ...

ਕਣਕ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂਚੋਰੀ ਦੇ ਟਰਾਲੇ ਸਮੇਤ 450 ਬੋਰੀ ਕਣਕ ਬਰਾਮਦ

42
0


ਜਗਰਾਉਂ, 10 ਮਈ ( ਭਗਵਾਨ ਭੰਗੂ, ਜਗਰੂਪ ਸੋਹੀ )-ਮੰਡੀਆਂ ’ਚੋਂ ਕਣਕ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਟਾਇਰਾ ਟਰਾਲਾ ਅਤੇ 450 ਬੋਰੀਆਂ ਕਣਕ ਦੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ 1 ਮਈ ਨੂੰ ਪਵਨ ਕੁਮਾਰ ਵਾਸੀ ਅਰਜੁਨ ਨਗਰ, ਲੁਧਿਆਣਾ ਦੇ ਬਿਆਨਾਂ ’ਤੇ ਥਾਣਾ ਜੋਧਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਉਸਨੇ ਦੱਸਿਆ ਸੀ ਕਿ ਦਾਣਾ ਮੰਡੀ ਜੋਧਾ ਵਿੱਚ ਕਣਕ ਦੀ ਲਿਫਟਿੰਗ ਦਾ ਠੇਕਾ ਪਵਨ ਕੁਮਾਰ ਕੋਲ ਸੀ, ਇਸ ਲਈ ਉਹ ਆਪਣਾ ਦਸ ਟਾਇਰੀ ਟਰਾਲੇ ਵਿੱਚ ਸੋਹਨ ਲਾਲ/ਰਾਕੇਸ਼ ਕੁਮਾਰ ਦੀ ਮੰਡੀ ਜੋਧਾ ’ਚ ਆੜਤ ਦੀ ਦੁਕਾਨ ਤੋਂ 500 ਬੋਰੀਆਂ (ਢਾਈ ਸੌ ਕੁਇੰਟਲ ਕਣਕ) ਲੈ ਟਰਾਲੇ ਵਿਚ ਲੋਡ ਕਰਕੇ ਖੜਾ ਕੀਤਾ ਸੀ, ਬੋਰੀਆਂ ਤੇ ਪੰਜਾਬ ਸਰਕਾਰ ਦਾ ਮਾਰਕਾ ਲੱਗਾ ਹੋਇਆ ਸੀ। ਉਸ ਦੇ ਡਰਾਈਵਰ ਪਰਮਜੀਤ ਸਿੰਘ ਉਰਫ ਬਿੱਲਾ ਵਾਸੀ ਜਲੰਧਰ ਬਾਈਪਾਸ ਸਲੇਮ ਟਾਵਰੀ ਲੁਧਿਆਣਾ ਨੇ ਕਣਕ ਦੀਆਂ ਬੋਰੀਆਂ ਨਾਲ ਭਰੇ ਟਰਾਲੇ ਨੂੰ ਰਾਕੇਸ਼ ਕੁਮਾਰ ਵਾਸੀ ਜੋਧਾ ਦੀ ਪਸ਼ੂ ਖੁਰਾਕ ਬਣਾਉਣ ਵਾਲੀ ਫੈਕਟਰੀ ਵਿਚ ਲਿਜਾਣਾ ਸੀ ਅਤੇ ਡਰਾਈਵਰ ਆਰਾਮ ਕਰਨ ਲਈ ਦਾਣਾ ਮੰਡੀ ਜੋਧਾ ਚਲਾ ਗਿਆ ਤਾਂ ਇਸ ਦੌਰਾਨ ਦਾਣਾ ਮੰਡੀ ਜੋਧਾ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਕਣਕ ਦੀਆਂ ਬੋਰੀਆਂ ਨਾਲ ਭਰੇ ਟਰਾਲੇ ਨੂੰ ਚੋਰੀ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਪਰਮਿੰਦਰ ਸਿੰਘ ਐਸਪੀ ਅਤੇ ਸੰਦੀਪ ਕੁਮਾਰ ਵਡੇਰਾ ਡੀਐਸਪੀ ਡੀ, ਜਤਿੰਦਰਪਾਲ ਸਿੰਘ ਡੀਐਸਪੀ ਦਾਖਾ ਵਲੋਂ ਜੋਧਾ ਥਾਣੇ ਦੇ ਇੰਚਾਰਜ ਜਰਨੈਲ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵੱਲੋਂ ਕੀਤੀ ਗਈ। ਜਿਸ ਵਿੱਚ ਇੰਸਪੈਕਟਰ ਕਿੱਕਰ ਸਿੰਘ ਦੀ ਟੀਮ ਵੱਲੋਂ ਟਰਾਲਾ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਟਰੇਸ ਕੀਤਾ ਗਿਆ। ਉਨਾਂ ਨੂੰ ਮਾਰੂਤੀ ਕਾਰ ਵਿਚ ਗੁੱਜਰਵਾਲ ਤੋਂ ਸਰਾਭਾ ਵੱਲ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਰਾਜੂ ਸਾਹਨੀ ਵਾਸੀ ਪਹਾੜੀ, ਥਾਣਾ ਬਾਦਾ, ਜ਼ਿਲ੍ਹਾ ਦਰਭੰਗਾ, ਬਿਹਾਰ, ਮੌਜੂਦਾ ਵਾਸੀ ਡੇਅਰੀ ਕੰਪਲੈਕਸ ਛੋਟੀ ਹੈਬੋਵਾਲ ਲੁਧਿਆਣਾ, ਰਵਿੰਦਰ ਕੁਮਾਰ ਉਰਫ ਕਾਲੀ ਵਾਸੀ ਇੰਦਰਾ ਕਲੋਨੀ ਮੱਲਪੁਰ ਅਤੇ ਅਨਿਲ ਕੁਮਾਰ ਵਾਸੀ ਇੰਦਰਾ ਕਲੋਨੀ ਮੱਲਾਂਪੁਰ ਵਜੋ ਹੋਈ। ਇਨ੍ਹਾਂ ਪਾਸੋਂ ਦਾਣਾ ਮੰਡੀ ਜੋਧਾ ਤੋਂ ਚੋਰੀ ਕੀਤਾ ਗਿਆ ਦਸ ਟਾਇਰੀ ਟਰਾਲਾ ਅਤੇ 450 ਬੋਰੀਆਂ ਕਣਕ ਬਰਾਮਦ ਕੀਤੀ ਗਈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਰਵਿੰਦਰ ਕੁਮਾਰ ਉਰਫ਼ ਕਾਲੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਅੱਠ ਕੇਸ ਦਰਜ ਹਨ ਅਤੇ ਅਨਿਲ ਕੁਮਾਰ ਖਿਲਾਫ਼ ਰੇਲਵੇ ਪੁਲੀਸ ਥਾਣਾ ਲੁਧਿਆਣਾ ਵਿੱਚ ਰੇਲਵੇ ਪ੍ਰਾਪਰਟੀ ਐਕਟ ਤਹਿਤ ਕੇਸ ਦਰਜ ਹੈ।

LEAVE A REPLY

Please enter your comment!
Please enter your name here