ਜਗਰਾਉਂ, 10 ਮਈ ( ਬਲਦੇਵ ਸਿੰਘ)-ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੇ ਬਤੌਰ ਮੁੱਖ ਮਹਿਮਾਨ ਵਜੋਂ ਏਪੀ ਰਿਫਾਇਨਰੀ ਦੇ ਮਾਲਕ ਭਵਨ ਗੋਇਲ ਨੇ ਸ਼ਿਰਕਤ ਕੀਤੀ।ਇਸ ਸਮੇਂ ਛੇਵੀਂ ਜਮਾਤ ਤੋਂ ਲੈ ਕੇ ਸਾਰੀਆਂ ਜਮਾਤਾਂ ਦੇ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਸਮੂਹ ਵਿਦਿਆਰਥੀ ਵਰਗ ਦਾ ਸਨਮਾਨ ਵੀ ਕੀਤਾ ਗਿਆ।ਇਸ ਸਮੇਂ ਭਵਨ ਗੋਇਲ ਦੇ ਪਿਤਾ ਨੇ ਵੀ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆ, ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਇਸ ਸਮੇਂ ਪਿੰਡ ਰਾਮਗੜ੍ਹ ਭੁੱਲਰ ਦੇ ਹੋਣਹਾਰ ਨੌਜਵਾਨ ਆਪ ਦੇ ਆਗੂ, ਉੱਘੇ ਸਮਾਜ ਸੇਵਕ , ਸੁਖਮਿੰਦਰ ਸਿੰਘ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਸਕੂਲ ਮੁਖੀ ਮੁਕੇਸ਼ ਬਾਂਸਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅੰਤ ਵਿਚ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਬਤੌਰ ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਦੁਗਲ ਨੇ ਨਿਭਾਈ।ਇਸ ਸਮੇਂ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾ ਤੋਂ ਇਲਾਵਾ ਦਿਨੇਸ਼ ਗੁਪਤਾ, ਅਮਨਦੀਪ ਕਲਿਆਣ, ਸਰਬਜੀਤ ਕੌਰ,ਅਵਨੀਤ ਕੌਰ,ਜਸਵੀਰ ਕੌਰ,ਸਵਾਤੀ, ਬਿੰਦੂ, ਰਜਨੀ ਆਦਿ ਅਧਿਆਪਕਾਵਾਂ ਹਾਜ਼ਰ ਸਨ।