
ਜਗਰਾਉਂ, 10 ਫਰਵਰੀ ( ਰਾਜਨ ਜੈਨ, ਅਸ਼ਵਨੀ)-ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਐਸ.ਡੀ.ਐਚ. ਜਗਰਾਉਂ ਵਿਖੇ ਟੈਂਪਰੇਚਰ ਲੋਗਰ ਇੰਸਟਾਲ ਕੀਤਾ ਗਿਆ।ਜਿਸ ਦੇ ਨਾਲ ਹੁਣ ਆਈ.ਐਲ.ਆਰ ਦਾ ਟੈਂਪਰੇਚਰ ਡਿਜੀਟਲ ਨੋਟ ਕੀਤਾ ਜਾਵੇਗਾ । ਜੇਕਰ ਆਈ.ਐਲ.ਆਰ ਦਾ ਟੈਂਪਰੇਚਰ ਵੱਧ ਜਾਂ ਘੱਟ ਹੁੰਦਾ ਹੈ ਤਾਂ ਟੈਂਪਰੇਚਰ ਲੋਗਰ ਅਲਾਰਮ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਿਸ ਨਾਲ ਵੈਕਸੀਨ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇਗਾ।ਟੈਂਪਰੇਚਰ ਲੋਗਰ ਨਾਲ ਹੁਣ ਅਸੀਂ ਟੈਂਪਰੇਚਰ ਸੀ.ਐਚ.ਸੀ ਪੱਧਰ, ਐਸ.ਡੀ.ਐਚ.ਪੱਧਰ ਜਿਲ੍ਹਾ ਪੱਧਰ ਅਤੇ ਮਨਿਸਟਰੀ ਤੱਕ ਵੇਖ ਸਕਦੇ ਹਾਂ ।ਐਸ.ਡੀ.ਐਚ.ਜਗਰਾਉਂ ਵਿਖੇ ਟੈਂਪਰੇਚਰ ਲੋਗਰ ਇੰਨਸਟਾਲ ਕੀਤਾ ਗਿਆ।ਇਸ ਮੌਕੇ ਐਸ.ਐਮ.ਓ. ਡਾ. ਪੁਨੀਤ ਸਿੱਧੂ, ਵੈਕਸੀਨੇਸ਼ਨ ਅਤੇ ਕੋਲਡ ਚੇਨ ਮੈਨੇਜਰ ਗੀਤਾਂਕਸ਼ ਅਗਰਵਾਲ, ਸੁਖਵੰਤ ਕੌਰ ਐਲ.ਐਚ.ਵੀ., ਸੁਖਜਿੰਦਰ ਕੌਰ ਏ.ਐਨ.ਐਮ. ਅਤੇ ਕੁਲਵੰਤ ਕੌਰ ਏ.ਐਨ.ਐਮ ਮੌਜੂਦ ਸਨ।