
ਲੁਧਿਆਣਾ, 10 ਫਰਵਰੀ ( ਭਗਵਾਨ ਭੰਗੂ) – ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਬਰਨਾਲਾ ਜੇਲ੍ਹ ਤੋਂ ਰਿਹਾਅ ਹੋਣਾ ਤੋਂ ਕੁਝ ਘੰਟੇ ਪਹਿਲਾਂ ਬੈਂਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ | ਕਿਸੇ ਵਿਅਕਤੀ ਨੇ ਬੈਂਸ ਨੂੰ ਫੇਸਬੁੱਕ ਤੇ ਸੁਨੇਹਾ ਭੇਜ ਕੇ ਧਮਕੀ ਦਿੱਤੀ ਹੈ ਕਿ ਤੂੰ ਪਹਿਲਾਂ ਜੇਲ੍ਹ ਚ ਲੁਕਿਆ ਹੋਇਆ ਸੀ ਪਰ ਅੱਜ ਤੂੰ ਬਾਹਰ ਆ ਰਿਹਾ ਤੇ ਹੁਣ ਬੱਚ ਕੇ ਦਿਖਾਈ | ਇਸ ਗੱਲ ਦੀ ਪੁਸ਼ਟੀ ਬੈਂਸ ਦੇ ਮੀਡੀਆ ਇੰਚਾਰਜ ਪ੍ਰਦੀਪ ਬੰਟੀ ਨੇ ਕੀਤੀ ਹੈ | ਉਹਨਾਂ ਕਿਹਾ ਕਿ ਧਮਕੀ ਤੋਂ ਬਾਅਦ ਪੁਲਿਸ ਅਫਸਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ |