ਜਗਰਾਉਂ, 8 ਜੁਲਾਈ ( ਰਾਜਨ ਜੈਨ)-ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਮਿਸ਼ਨ ਹਰਿਆਲੀ ਦੇ ਤਹਿਤ ਵਣ ਮਹੋਤਸਵ ਮਨਾਇਆ ਗਿਆ।ਜਿਸ ਤਹਿਤ ਸਕੂਲ ਸਟਾਫ ਅਤੇ ਬੱਚਿਆਂ ਵਲੋਂ ਸਕੂਲ ਦੇ ਆਲੇ ਦੁਆਲੇ ਖਾਲੀ ਪਏ ਸਥਾਨਾਂ ਅਤੇ ਸਕੂਲ ਗਰਾਊਂਡ ਵਿੱਚ ਛਾਂ—ਦਾਰ, ਫਲਾਂ ਵਾਲੇ ਅਤੇ ਫੁੱਲਾਂ ਵਾਲੇ ਪੋਦੇ ਲਗਾਏ ਗਏ।ਇਸ ਦੌਰਾਨ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਅੱਜ ਦੇ ਸਮੇਂ ਵਿੱਚ ਦਰੱਖਤਾ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਸਕੂਲ ਅਧਿਆਪਕਾ ਮੈਡਮ ਗੁਰਦੀਪ ਕੌਰ ਨੇ ਵਣ ਮਹੋਤਸਵ ਤੇ ਭਾਸ਼ਨ ਦਿੱਤਾ ਅਤੇ ਬੱਚਿਆਂ ਵਿੱਚੋ ਅਰਮਾਨ ਸੰਗਰਾਉ, ਖੁਸ਼ਪਿੰਦਰ ਕੌਰ ਨੇ ਵਣ ਮਹੋਤਸਵ ਉੱਪਰ ਕਵਿਤਾ ਸੁਣਾਈ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਸਕੂਲ ਵਲੋ ਕੀਤੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ । ਇਸ ਸਮੇ ਸਮੂਹ ਮੈਨੇਜਮੈਂਟ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਆਦਿ ਹਾਜਿਰ ਸਨ।