ਜਗਰਾਉਂ, 10 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਦੇ ਵਿਹੜੇ ਆਏ ਨਵੇਂ ਮਹਿਮਾਨ ਭਾਵ ਕਿ ਨਰਸਰੀ ਜਮਾਤ ਦੇ ਵਿਦਿਆਰਥੀਆਂ ਲਈ ‘ਫਰੈਸ਼ਰ ਪਾਰਟੀ’ ਆਯੋਜਿਤ ਕੀਤੀ ਗਈ। ਜਿਸ ਵਿਚ ਬੱਚਿਆਂ ਵੱਲੋਂ ਰੈਂਪ ਵਾਕ, ਮਾਡਲਿੰਗ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਉਮਰ ਮੁਤਾਬਿਕ ਗਤੀਵਿਧੀਆਂ ਕੀਤੀਆਂ ਗਈਆਂ। ਉਹਨਾਂ ਨੇ ਸਕੂਲ ਅੰਦਰ ਆਉਂਦੇ ਹੀ ਇੱਥੋਂ ਨਵੀਆਂ-ਨਵੀਆਂ ਗੱਲਾਂ ਸਿੱਖੀਆਂ। ਇਸ ਮੁਕਾਬਲੇ ਦੌਰਾਨ ਲੜਕਿਆਂ ਵਿਚੋਂ ਏਕਮਜੋਤ ਸਿੰਘ (ਮਿਸਟਰ ਫਰੈਸ਼ਰ), ਆਰਵ ਸਿੰਘ (ਫਸਟ ਰਨਰ-ਅੱਪ) ਅਤੇ ਹਿੰਮਤ ਸਿੰਘ (ਸੈਕਿੰਡ ਰਨਰ-ਅੱਪ) ਰਹੇ। ਇਸੇ ਤਰ੍ਹਾਂ ਹੀ ਲੜਕੀਆਂ ਵਿਚੋਂ ਪ੍ਰਭਸੀਰਤ ਕੌਰ (ਮਿਸ ਫਰੈਸ਼ਰ), ਨਿਮਰਤ ਕੌਰ (ਫਸਟ ਰਨਰ-ਅੱਪ) ਅਤੇ ਐਸ਼ਨੂਰ ਕੌਰ (ਸੈਕਿੰਡ ਰਨਰ-ਅੱਪ) ਰਹੇ। ਜੇਤੂ ਬੱਚਿਆਂ ਨੂੰ ਖਿਤਾਬ ਵੀ ਨਿਵਾਜ਼ੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਇਹਨਾਂ ਨੰਨ੍ਹੇ-ਮੁੰਨਿਆਂ ਦੇ ਮੁੱਢਲੇ ਜੀਵਨ ਨੂੰ ਪਹਿਲੇ ਦਿਨਾਂ ਤੋਂ ਹੀ ਸੁਖਾਵਾਂ ਮਾਹੌਲ ਦੇਣਾ ਸਾਡਾ ਫਰਜ਼ ਬਣਦਾ ਹੈ। ਅਸੀਂ ਇਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਗਤੀਵਿਧੀਆਂ ਰਾਹੀਂ ਅਗਲੇਰੀਆਂ ਜਮਾਤਾਂ ਲਈ ਤਿਆਰ ਹੀ ਕਰਦੇ ਹਾਂ ਕਿਉਂਕਿ ਮੁੱਢਲੇ ਦਿਨਾਂ ਤੋਂ ਉਹਨਾਂ ਦੀ ਨੀਂਹ ਮਜ਼ਬੂਤ ਹੈ ਤਾਂ ਆਉਣ ਵਾਲੇ ਸਮੇਂ ਵਿਚ ਉਹ ਆਪਣੀਆਂ ਮੁਸ਼ਕਿਲਾਂ ਦੇ ਹੱਲ ਸੌਖੇ ਤਰੀਕੇ ਨਾਲ ਲੱਭ ਲੈਣਗੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।