Home National ਜੰਮੂ-ਕਸ਼ਮੀਰ ‘ਚ ਫੌਜੀ ਵੈਨ ਹਾਦਸਾਗ੍ਰਸਤ, ਰਾਜਸਥਾਨ ਦੇ 2 ਜਵਾਨ ਸ਼ਹੀਦ

ਜੰਮੂ-ਕਸ਼ਮੀਰ ‘ਚ ਫੌਜੀ ਵੈਨ ਹਾਦਸਾਗ੍ਰਸਤ, ਰਾਜਸਥਾਨ ਦੇ 2 ਜਵਾਨ ਸ਼ਹੀਦ

76
0


ਜੰਮੂ,(ਬਿਊਰੋ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਚੱਲ ਰਹੇ ਮੁਕਾਬਲੇ ‘ਚ ਮੋਰਚਾ ਸੰਭਾਲਣ ਜਾ ਰਹੇ ਫੌਜੀ ਜਵਾਨ ਰਸਤੇ ‘ਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਰਾਜਸਥਾਨ ਦੇ ਦੋ ਲਾਲ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਅਲਵਰ ਦਾ ਰਹਿਣ ਵਾਲਾ ਰਾਮ ਅਵਤਾਰ ਅਤੇ ਦੌਸਾ ਦਾ ਰਹਿਣ ਵਾਲਾ ਪਵਨ ਸਿੰਘ ਗੁਰਜਰ ਸ਼ਾਮਲ ਹਨ।ਦੌਸਾ ਦਾ ਰਹਿਣ ਵਾਲਾ ਪਵਨ ਸਿੰਘ ਗੁਰਜਰ ਪਿੰਡ ਕੰਚਨਪੁਰਾ ਦਾ ਵਸਨੀਕ ਸੀ, ਉਸ ਦੇ ਪਿਤਾ ਭੀਮ ਸਿੰਘ ਗੁਰਜਰ ਆਈਟੀ ਸੈਂਟਰ ਵਿੱਚ ਗਾਰਡ ਹਨ।ਇਸ ਦੇ ਨਾਲ ਹੀ ਉਸ ਦੇ ਭਰਾ ਮੋਹਨ ਸਿੰਘ ਅਤੇ ਵੀਰ ਸਿੰਘ ਖੇਤੀ ਕਰਦੇ ਹਨ। ਸ਼ਹੀਦ ਪਵਨ ਸਿੰਘ ਗੁਰਜਰ ਦੀ ਸ਼ਹਾਦਤ ਦੀ ਖਬਰ ਜਿਉਂ ਹੀ ਉਨ੍ਹਾਂ ਦੇ ਜੱਦੀ ਪਿੰਡ ਪੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ, ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। 3 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੀ ਘਟਨਾ ‘ਚ 8 ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 3 ਜਵਾਨ ਸ਼ਹੀਦ ਹੋ ਗਏ ਹਨ। ਜਦਕਿ ਪੰਜ ਹੋਰ ਜਵਾਨ ਜ਼ਖਮੀ ਹਨ।ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਕਾਨੀਪੋਰਾ ਪਿੰਡ ਨੇੜੇ ਸ਼ੋਪੀਆਂ ਜ਼ਿਲੇ ਦੇ ਬੁਡੀਗਾਮ ‘ਚ ਮੁਕਾਬਲੇ ਵਾਲੀ ਥਾਂ ‘ਤੇ ਜਾਂਦੇ ਸਮੇਂ ਫੌਜ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ।ਦੱਸਿਆ ਜਾ ਰਿਹਾ ਹੈ ਕਿ ਸੜਕ ਗਿੱਲੀ ਹੋਣ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹ ਗਿਆ ਅਤੇ ਗੱਡੀ ਸੜਕ ‘ਤੇ ਫਿਸਲ ਗਈ। ਅੱਠ ਜ਼ਖ਼ਮੀ ਜਵਾਨਾਂ ਨੂੰ ਸ਼ੋਪੀਆਂ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਕਾਂਸਟੇਬਲ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਪੰਜ ਹੋਰ ਜ਼ਖ਼ਮੀ ਫ਼ੌਜੀਆਂ ਨੂੰ ਸ੍ਰੀਨਗਰ ਦੇ 92 ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਤੀਜੇ ਫ਼ੌਜੀ ਨੇ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਚਾਰ ਜਵਾਨ ਇਸ ਸਮੇਂ 92 ਬੇਸ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਜੰਮੂ-ਕਸ਼ਮੀਰ ਪੁਲਿਸ ਵੱਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਜਾਣਕਾਰੀ, ਕਿ ਇਹ ਹਾਦਸਾ ਇਲਾਕੇ ‘ਚ ਪਥਰਾਅ ਦੀ ਘਟਨਾ ਕਾਰਨ ਹੋਇਆ,ਝੂਠੀ ਹੈ।ਅਫਵਾਹਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਸ਼ਾਂਤੀ ਬਣਾਈ ਰੱਖੀ ਜਾ ਸਕਦੀ ਹੈ।

LEAVE A REPLY

Please enter your comment!
Please enter your name here