ਸਮਰਾਲਾ 18 ਮਾਰਚ (ਬਿਊਰੋ)- ਪੁਲਿਸ ਜਿਲਾ ਖੰਨਾ ਅਧੀਨ ਸਮਰਾਲਾ ਦੇ ਡੱਬੀ ਬਜ਼ਾਰ ‘ਚ ਭੇਦ ਭਰੇ ਹਲਾਤਾਂ ‘ਚ ਇਕ 35 ਸਾਲਾ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਪੁੱਜੇ ਸਮਰਾਲਾ ਪੁਲਸ ਦੇ ਡੀ ਐਸ ਪੀ ਨੇ ਤਫਤੀਸ ਸ਼ੁਰੂ ਕਰਦੇ ਦੱਸਿਆ ਕਿ ਇਸ ਔਰਤ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਹੈ ਤੇ ਜਲਦ ਹੀ ਅਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਔਰਤ ਦੀ ਪਹਿਚਾਣ ਲਖਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵੱਜੋ ਹੋਈ ਹੈ। ਮ੍ਰਿਤਕ ਦੀ ਲੜਕੀ ਜੋ ਕੇ ਆਪਣੀ ਨਾਨੀ ਕੋਲ ਰਹਿੰਦੀ ਹੈ ਨੇ ਜਾਣਕਾਰੀ ਦਿਤੀ ਕੇ ਕੱਲ ਮੇਰੀ ਅਪਣੀ ਮਾਂ ਨਾਲ ਗੱਲ ਹੋਈ ਸੀ ਤੇ ਅੱਜ ਮੈਂ ਫੋਨ ਕਰ ਰਹੀ ਸੀ ਤੇ ਮੇਰੀ ਮੰਮੀ ਨੇ ਫੋਨ ਨਹੀਂ ਚੱਕਿਆ ਤੇ ਮੈਂ ਗੁਆਂਢ ਚ ਰਹਿੰਦੀ ਅੰਟੀ ਨੂੰ ਫੋਨ ਕਰ ਕੇ ਕਿਹਾ ਕਿ ਦੇਖ ਕੇ ਦੱਸ ਦਿਉ।ਜਿਸ ਤੋਂ ਬਾਅਦ ਪਤਾ ਲੱਗਿਆ ਕੇ ਉਹਨਾਂ ਦਾ ਕਤਲ ਹੋ ਗਿਆ ਹੈ। ਮੌਕੇ ਤੇ ਪਹੁੰਚੇ ਐਮ ਸੀ ਸਨੀ ਦੁਆ ਨੇ ਦੱਸਿਆ ਕਿ ਇਹ ਔਰਤ ਕੁਝ ਮਹੀਨੇ ਪਹਿਲਾਂ ਹੀ ਘੁਲਾਲ ਪਿੰਡ ਤੋਂ ਇਥੇ ਕਰਾਏ ਤੇ ਰਹਿਣ ਆਈ ਸੀ। ਜਿਸ ਦੇ ਕਤਲ ਦਾ ਸਾਨੂੰ ਸਵੇਰੇ ਪਤਾ ਲੱਗਿਆ ਹੈ ਜਿਸ ਦੀ ਜਾਣਕਾਰੀ ਅਸੀਂ ਪੁਲਸ ਨੂੰ ਦੇ ਦਿੱਤੀ ਹੈ ਤੇ ਮੌਕੇ ਤੇ ਪੁਲਸ ਪਹੁੰਚ ਗਈ ਹੈ ਤੇ ਜਾਂਚ ਕਰ ਰਹੀ ਹੈ।ਜਾਣਕਾਰੀ ਦਿੰਦਿਆਂ ਡੀਐਸਪੀ ਸਮਰਾਲਾ ਨੇ ਦੱਸਿਆ ਇਸ ਮ੍ਰਿਤਕ ਔਰਤ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਆਸ ਪਾਸ ਦੇ ਸੀ ਸੀ ਟੀ ਵੀ ਦੇਖੇ ਜਾ ਰਹੇ ਹਨ ਕਿ ਇਸ ਔਰਤ ਕੋਲ ਕੌਣ ਆਇਆ ਹੈ ਤੇ ਉਹਨਾਂ ਕਿਹਾ ਕਿ ਜਲਦ ਹੀ ਅਰੋਪੀਆ ਨੂੰ ਕਾਬੂ ਕਰ ਲਿਆ ਜਾਵੇਗਾ।