ਬਠਿੰਡਾ(ਭਗਵਾਨ ਭੰਗੂ)ਪੰਜਾਬ ਪੁਲਿਸ ਨੇ ਕੈਂਟ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਘਟਨਾ ਦੇ ਚਸ਼ਮਦੀਦ ਗਵਾਹ ਗਨਰ ਦੇਸਾਈ ਮੋਹਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹੀ ਆਪਸੀ ਦੁਸ਼ਮਣੀ ਕਾਰਨ ਚਾਰ ਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜਦੋਂ ਚਸ਼ਮਦੀਦ ਗਵਾਹ ਗਨਰ ਦਿਸਾਈ ਮੋਹਨ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਆਪਣੇ ਨਿੱਜੀ ਕਾਰਨਾਂ ਕਰਕੇ ਉਸ ਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਲਈ ਰਾਈਫਲ ਚੋਰੀ ਕੀਤੀ, ਫਿਰ ਉਸੇ ਰਾਈਫਲ ਨਾਲ ਚਾਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਜਿਸ ਦਾ ਕਾਰਨ ਨਿੱਜੀ ਦੁਸ਼ਮਣੀ ਦੱਸਿਆ ਜਾ ਰਿਹਾ ਹੈ, ਪੁਲਿਸ ਨੇ ਦੋਸ਼ੀ ਸਿਪਾਹੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ
ਘਟਨਾ ਤੋਂ ਬਾਅਦ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨੇ ਛਾਉਣੀ ਦੇ ਹਰ ਗੇਟ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਜਵਾਨਾਂ ਨੂੰ ਮਾਰਨ ਲਈ ਉਸ ਸਮੇਂ ਕੋਈ ਬਾਹਰੀ ਵਿਅਕਤੀ ਛਾਉਣੀ ਵਿੱਚ ਦਾਖਲ ਨਹੀਂ ਹੋਇਆ ਸੀ, ਪਰ ਕਾਤਲ ਅੰਦਰੋਂ ਆਏ ਸਨ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਫੌਜ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਛਾਉਣੀ ਦੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਇਸ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਛਾਉਣੀ ਖੇਤਰ ‘ਚ ਦਾਖਲ ਨਹੀਂ ਹੋਇਆ ਸੀ। ਅਫਸਰਾਂ ਦੀ ਜਾਂਚ ‘ਚ ਇਹ ਸਾਫ ਹੋ ਗਿਆ ਸੀ ਕਿ ਫੌਜੀਆਂ ਨੂੰ ਮਾਰਨ ਵਾਲੇ ਅੰਦਰੋਂ ਆਏ ਸਨ।