Home Education ਬਲੌਜ਼ਮਜ਼ ਵਿਖੇ ਲੋਕ-ਨਾਚ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬੰਨਿਆ ਰੰਗ

ਬਲੌਜ਼ਮਜ਼ ਵਿਖੇ ਲੋਕ-ਨਾਚ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬੰਨਿਆ ਰੰਗ

45
0

ਜਗਰਾਓਂ, 28 ਜੁਲਾਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸੀਨੀਅਰ ਅਤੇ ਯੂਨੀਅਰ ਵਿੰਗ ਦੇ ਵਿਦਿਆਰਥੀਆਂ ਦੀਆਂ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ। ਜਿੱਥੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ ਜਿਸ ਦਾ ਨਜ਼ਾਰਾ ਦੇਖਣਯੋਗ ਸੀ। ਬੱਚੇ ਬਹੁਤ ਹੀ ਦਿਲਖਿੱਚਵੀਆਂ ਪੁਸ਼ਾਕਾਂ ਵਿਚ ਸਜ ਕੇ ਆਏ। ਇਸਦੇ ਨਾਲ ਹੀ ਸਕੂਲ ਅੰਦਰ ਚੱਲ ਰਹੇ ਹਾਊਸਜ਼ ਵਿਚਕਾਰ “ਫ਼ੋਕ ਡਾਂਸ” ਮੁਕਾਬਲਾ ਕਰਵਾਇਆ ਗਿਆ ਜੋ ਕਿ ਬਹੁਤ ਹੀ ਦਿਲਚਸਪ ਰਿਹਾ। ਜਿਸ ਵਿਚ ਬੱਚਿਆਂ ਨੇ ਦੇਸ਼ ਦੀਆਂ ਅਲੱਗ-ਅਲੱਗ ਸਟੇਟਾਂ ਦਾ ਲੋਕ-ਨਾਚ ਪੇਸ਼ ਕੀਤਾ ਅਤੇ ਪੂਰੇ ਪ੍ਰੋਗ੍ਰਾਮ ਨੂੰ ਸੱਭਿਆਚਾਰਕ ਰੰਗ ਵਿਚ ਰੰਗਿਆ। ਇਹਨਾਂ ਮੁਕਾਬਲਿਆਂ ਦੌਰਾਨ ਫੈਂਸੀ ਡਰੈੱਸ ਮੁਕਾਬਲੇ ਵਿਚੋਂ ਹਰਫਤਿਹ ਸਿੰਘ (ਪਹਿਲੇ), ਤਨਿਸ਼ ਸਹਿਗਲ (ਦੂਸਰੇ), ਜਸਕੀਰਤ ਕੌਰ (ਤੀਸਰੇ) ਸਥਾਨ ‘ਤੇ ਰਹੇ। ਇਸਦੇ ਨਾਲ ਹੀ ਦਿਵੇਸ਼ ਅਤੇ ਅਨਾਹਤ ਕੌਰ ਨੂੰ ਕੌਨਸੋਲੇਸ਼ਨ ਇਨਾਮ ਦਿੱਤੇ ਗਏ। ਫੋਕ ਡਾਂਸ ਮੁਕਾਬਲਿਆਂ ਵਿਚੋਂ ਰੈੱਡ ਹਾਊਸ (ਪਹਿਲੇ), ਗਰੀਨ ਹਾਊਸ (ਦੂਸਰੇ) ਅਤੇ ਯੈਲੋ ਹਾਊਸ (ਤੀਸਰੇ) ਸਥਾਨ ਤੇ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਹਰ ਉਸ ਕਿਰਦਾਰ ਨੂੰ ਵਧਾਈ ਦਿੱਤੀ ਜੋ ਇਸ ਪ੍ਰਤੀਯੋਗਤਾ ਦਾ ਹਿੱਸਾ ਸੀ। ਉਹਨਾਂ ਕਿਹਾ ਕਿ ਸੱਭਿਆਚਾਰ ਕਿਸੇ ਵੀ ਖਿੱਤੇ ਦੀ ਰੀੜ ਦੀ ਹੱਡੀ ਹੁੰਦਾ ਹੈ ਤੇ ਜੇਕਰ ਵਿਦਿਆਰਥੀ ਵਰਗ ਇਸ ਨੂੰ ਆਪਣੇ ਅੰਦਰ ਵਸਾ ਲਵੇਗਾ ਤਾਂ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਗੇ ਕਿ ਅਸੀਂ ਆਪਣੀ ਵਿਰਾਸਤ ਨੂੰ ਸਾਂਭਣ ਵਿਚ ਸਮਰੱਥ ਹਾਂ। ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਮੌਕੇ ਵੱਡੇ ਮੰਚਾਂ ਦੇ ਕਲਾਕਾਰ ਬਣਾ ਸਕਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਦਾ ਉਤਸ਼ਾਹ ਦੇਖਦੇ ਹੋਏ ਉਹਨਾਂ ਨੂੰ ਵਧਾਈ ਦੇ ਪਾਤਰ ਦੱਸਿਆ।

LEAVE A REPLY

Please enter your comment!
Please enter your name here