ਜਗਰਾਓਂ, 28 ਜੁਲਾਈ ( ਭਗਵਾਨ ਭੰਗੂ)-“ਵਿਸ਼ਵ ਕੁਦਰਤੀ ਸੁਰੱਖਿਆ ਦਿਵਸ ” ਬਾਰੇ ਜਾਗਰੂਕ ਕਰਨ ਲਈ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ” ਵਿਸ਼ਵ ਕੁਦਰਤੀ ਸੁਰੱਖਿਆ ਦਿਵਸ ” ਮਨਾਇਆ ਗਿਆ।
ਦਿਵਸ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਅਸ਼ੀਰਵਾਦ ਨਾਲ ਕੀਤੀ ਗਈ। ਫਿਰ ਅਧਿਆਪਕਾ ਸੁਮਨ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦਿਵਸ ਹਰ ਸਾਲ 28 ਜੁਲਾਈ ਨੂੰ ਕੁਦਰਤ ਦੀ ਰਾਖੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ।ਇਸ ਦਿਨ ਦਾ ਉਦੇਸ਼ ਸਾਡੇ ਵਾਤਾਵਰਣ ਦੀ ਰੱਖਿਆ ਲਈ ਸਭ ਤੋਂ ਵਧੀਆ ਉਪਰਾਲਿਆਂ ਨੂੰ ਉਤਸ਼ਾਹਤ ਕਰਨਾ ਹੈ।ਫਿਰ ਜਮਾਤ ਤੀਸਰੀ, ਚੌਥੀ ਤੇ ਪੰਜਵੀਂ ਦੇ ਬੱਚਿਆਂ ਦੁਆਰਾ ਦਿਵਸ ਨਾਲ ਸੰਬੰਧਿਤ ਕਵਿਤਾਵਾਂ ਦਾ ਪ੍ਰਦਰਸ਼ਨ ਕੀਤਾ। ਜਿਸ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਦਾ ਜਜ਼ਬਾ ਪੈਦਾ ਹੋਇਆ। ਅੰਤ ਵਿੱਚ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਹੌਸਲਾ ਅਫਜਾਈ ਕੀਤੀ ਗਈ ਤਾਂ ਜੋ ਬੱਚਿਆਂ ਦੀ ਛੁੱਪੀ ਹੋਈ ਪ੍ਰਤਿਭਾ ਨਿੱਖਰ ਕੇ ਉੱਭਰੇ।ਪ੍ਰਿੰਸਿਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਜੇਕਰ ਧਰਤੀ ਤੇ ਹਰਿਆਲੀ ਹੋਵੇਗੀ , ਪੇੜ ਪੌਦੇ ਹੋਣਗੇ ਤਾਂ ਹੀ ਮਨੁੱਖੀ ਜੀਵਨ ਸੰਭਵ ਹੈ । ਇਸ ਲਈ ਅਸੀਂ ਰੁੱਖ ਲਗਾ ਕੇ ਧਰਤੀ ਨੂੰ ਹਰਾ – ਭਰਾ ਬਣਾ ਸਕਦੇ ਹਾਂ ।