ਜਗਰਾਓਂ, 28 ਜੁਲਾਈ ( ਅਸ਼ਵਨੀ )-ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਅਨੁਸਾਰ ਮੌਜਵਾਨਾਂ ਨੂੰ ਨੋਕਰੀਆਂ ਦੇਣ ਅਤੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸਦੇ ਤਹਿਤ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਵਲੋਂ ਪੰਜਾਬ ਵਿਚ 12500 ਕਚੇ ਅਧਿਆਪਕਾਂ ਨੂੰ ਰੈਗੂਲਰ ਕਰ ਦਿਤਾ ਗਿਆ। ਜਿੰਨਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਵਲੋਂ ਵੰਡ ਕੇ ਸ਼ੁਰੂਆਤ ਕੀਤੀ ਗਈ। ਇਸ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ( ਲੜਕੀਆਂ ) ਨਜ਼ਦੀਕ ਘਾਹ ਮੰਡੀ ਜਗਰਾਓਂ ਦੀਆਂ ਦੋ ਅਧਿਆਪਕ ਸੁਨੀਤਾ ਰਾਣੀ ਗੁਪਤਾ ਅਤੇ ਵੀਰਪਾਲ ਕੌਰ ਨੂੰ ਰੈਗੂਲਰ ਕੀਤਾ ਗਿਆ। ਉਨ੍ਹਾਂ ਨੂੰ ਨਿਯੁਕਤੀ ਪੱਤਰ ਸਕੂਲ ਦੀ ਇੰਚਾਰਜ ਅਧਿਆਪਕ ਰਾਜਨਿੰਦਰ ਕੌਰ, ਗੁਰਪ੍ਰੀਤ ਕੌਰ, ਰੀਨਾ ਰਾਣੀ, ਮੰਜੂ ਬਾਲਾ ਅਤੇ ਅਨੀਤਾ ਸ਼ਰਮਾਂ ਵਲੋਂ ਸੌਂਪੇ ਗਏ। ਦੋਵੇਂ ਅਧਿਆਪਕਾਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿਤੀ ਗਈ। ਇਸ ਮੌਕੇ ਸਮਾਜਸੇਵੀ ਹਰਬੰਸ ਲਾਲ ਗੁਪਤਾ, ਗੌਰਵ ਗੁਪਤਾ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਮੌਜੂਦ ਸੀ।