ਜਗਰਾਉਂ, 5 ਜੂਨ ( ਜਗਰੂਪ ਸੋਹੀ )-ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਅਤੇ ਵਿਸਵ ਵਾਤਾਵਰਣ ਦਿਵਸ ਨੂੰ ਮੁਖ ਰਖਦਿਆਂ ਧਰਤੀ ਮਾਤਾ ਦੇ 33% ਹਿੱੱਸੇ ਨੂੰ ਰੁਖਾ ਨਾਲ ਸਜਾਉਣ ਲਈ ਯਤਨਸ਼ੀਲ ਐਨ ਜੀ ਓ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸਤਪਾਲ ਸਿੰਘ ਦੇਹੜਕਾ ਨੇ ਪੱਤਰਕਾਰਾ ਨਾਲ ਗਲਬਾਤ ਦੌਰਾਨ ਦਸਿਆ ਕਿ ਟੀਮ ਸਵੇਰੇ 10 ਵਜੇ ਓਸਵਾਲ ਹਸਪਤਾਲ ਲੁਧਿਆਣਾ ਵਿਖੇ ਓਥੇ ਦੇ ਸਟਾਫ ਦੇ ਸਹਿਯੋਗ ਨਾਲ 100 ਫਲਦਾਰ ਬੂਟੇ ਲਗਾਕੇ ਆਈ , ਉਸਤੋਂ ਬਾਅਦ ਜਗਰਾਓਂ ਵਿਚ ਲਗੇ 47000 ਬੂਟਿਆ ਦੇ ਜੰਗਲਾ ਨੂੰ ਪਾਣੀ ਨਾਲ ਨਹਾਇਆ ਗਿਆ ਅਤੇ ਸ਼ਾਮੀ 5:30 ਵਜੇ ਸਥਾਨਕ ਝਾਂਸੀ ਰਾਣੀ ਚੌਕ ਵਿੱਚ ਫਲਦਾਰ ਬੂਟਿਆ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸਤੀਸ਼ ਸ਼ਰਮਾ,ਈ ਓ ਮਨੋਹਰ ਸਿੰਘ ਬਾਘਾ, ਐਚ ਟੀ ਹਰਨਾਰਾਇਣ ਸਿੰਘ ਮੱਲੇਆਣਾ,ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਜੇ ਅਸੀ ਆਉਣ ਵਾਲੀਆਂ ਪੀੜੀਆ ਨੁੰ ਬਚਾਉਣਾ ਚਾਹੁੰਦੇ ਹਾਂ ਤਾ ਸਾਨੂੰ ਵਧ ਤੌ ਵਧ ਰੁਖ ਲਗਾਕੇ ਪਾਲਣੇ ਚਾਹੀਦੇ ਹਨ,।ਇਸ ਮੌਕੇ ਪ੍ਰੋ ਕਰਮ ਸਿੰਘ ਸੰਧੂ,ਕੈਪਟਨ ਨਰੇਸ਼ ਵਰਮਾ,ਕੇਵਲ ਕ੍ਰਿਸ਼ਨ ਮਲਹੋਤਰਾ, ਲਖਵਿੰਦਰ ਸਿੰਘ ਧੰਜਲ਼ ,ਮਹੇਸ਼ ਸ਼ਰਮਾ,ਮੈਡਮ ਰਣਜੀਤ ਕੌਰ ਆਦਿ ਹਾਜ਼ਰ ਸਨ।