Home Political ਬੈਂਸ ਭਰਾਵਾਂ ਦੀ ਕਾਂਗਰਸ ‘ਚ ਆਮਦ ਦੇ ਰੋਸ ਵਜੋਂ ਲਾਪਰਾਂ ਨੇ ਪਾਰਟੀ...

ਬੈਂਸ ਭਰਾਵਾਂ ਦੀ ਕਾਂਗਰਸ ‘ਚ ਆਮਦ ਦੇ ਰੋਸ ਵਜੋਂ ਲਾਪਰਾਂ ਨੇ ਪਾਰਟੀ ਛੱਡੀ, ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫ਼ਾ

41
0


ਲੁਧਿਆਣਾ,16 ਮਈ (ਰਾਜੇਸ਼ ਜੈਨ) : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਤੇ ਮੈਂਬਰ ਐਸਜੀਪੀਸੀ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰੋਸ ਵਜੋਂ ਸਾਬਕਾ ਕੌਂਸਲਰ ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਪਰਵਿੰਦਰ ਸਿੰਘ ਲਾਪਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।ਉਨ੍ਹਾਂ ਨੇ ਆਪਣਾ ਅਸਤੀਫ਼ਾ ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪਿਆ ਹੈ ਅਤੇ ਉਸ ਦੀ ਕਾਪੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਭੇਜੀ ਹੈ। ਲਾਪਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਅਪਰਾਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਪਾਰਟੀ ਛੱਡਣ ਦੀ ਗੱਲ ਆਖੀ ਹੈ।ਕਾਂਗਰਸ ਪਾਰਟੀ ਤੋਂ ਅਸਤੀ਼ਫ਼ਾ ਦੇਣ ਤੋਂ ਬਾਅਦ ਹਾਲ ਦੀ ਘੜੀ ਲਾਪਰਾਂ ਨੇ ਕਿਸੇ ਵੀ ਪਾਰਟੀ ਵਿੱਚ ਸਮੂਹਲੀਅਤ ਨਹੀਂ ਕੀਤੀ। ਪਰ ਇਹ ਪਤਾ ਲੱਗਿਆ ਹੈ ਕਿ ਲਾਪਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜਿਸ ਲਈ ਉਨ੍ਹਾਂ ਦੀ ਭਾਜਪਾ ਹਾਈਕਮਾਂਡ ਨਾਲ ਮੀਟਿੰਗ ਵੀ ਹੋ ਚੁੱਕੀ ਹੈ। ਹੋਰ ਤਾਂ ਹੋਰ ਲਾਪਰਾਂ ਪਰਿਵਾਰ ਅਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਆਪਸੀ ਪਰਿਵਾਰਕ ਸਬੰਧ ਕਿਸੇ ਵੀ ਲੁਕੇ ਛਿਪੇ ਨਹੀਂ ਹਨ।ਲਾਪਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਨਵੀਂ ਰਾਜਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਤੋਂ ਜਦੋਂ ਕਿਸ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਸਲਾਹ ਕਰ ਕੇ ਛੇਤੀ ਹੀ ਅਗਲਾ ਰਾਜਸੀ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਵੜਿੰਗ ਨੇ ਬੈਂਸ ਭਰਾਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾ ਕੇ ਲੁਧਿਆਣਾ ਵਿੱਚੋਂ ਕਾਂਗਰਸ ਨੂੰ ਮਿਟਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵੜਿੰਗ ਦਾ ਇਹ ਫ਼ੈਸਲਾ ਪਾਰਟੀ ਲਈ ਆਉਣ ਵਾਲੇ ਸਮੇਂ ਵਿੱਚ ਘਾਤਕ ਸਿੱਧ ਹੋਵੇਗਾ

LEAVE A REPLY

Please enter your comment!
Please enter your name here