ਜਗਰਾਉਂ, 3 ਜਨਵਰੀ ( ਰਾਜੇਸ਼ ਜੈਨ) -ਮਹਾਪ੍ਗਯ ਸਕੂਲ ਵਿੱਚ ਪਿਛਲੇ ਦਿਨੀਂ ਲੜਕੀਆਂ ਲਈ ਇੰਟਰ ਹਾਊਸ ਬਾਸਕੇਟ ਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਹ ਪ੍ਰਤੀਯੋਗਤਾ ਹਾਊਸ ਵਾਈਸ ਤਿੰਨ ਵਰਗਾਂ ਵਿੱਚ ਹੋਈ। ਚਾਰੇ ਹਾਊਸਾਂ–ਡਵਜ਼ ਹਾਊਸ, ਫਿੰਚੀਜ਼ ਹਾਊਸ, ਪੈਰਟਸ ਹਾਊਸ ਅਤੇ ਰੌਬਿਨਜ਼ ਹਾਊਸ ਦੇ ਤਿੰਨ ਵਰਗਾਂ- ਸਬ ਜੂਨੀਅਰ ਕੈਟਾਗਰੀ, ਜੂਨੀਅਰ ਕੈਟਾਗਰੀ ਅਤੇ ਸੀਨੀਅਰ ਕੈਟਾਗਰੀ ਵਿੱਚ ਮੈਚ ਕਰਵਾਏ ਗਏ।ਸੈਮੀਫ਼ਾਈਨਲ ਵਿੱਚ ਸਬ ਜੂਨੀਅਰ ਕੈਟਾਗਰੀ ਵਿੱਚੋਂ ਰੌਬਿਨਜ਼ ਹਾਊਸ ਅਤੇ ਫਿੰਚੀਜ਼ ਹਾਊਸ ਜੇਤੂ ਐਲਾਨੇ ਗਏ। ਜੂਨੀਅਰ ਕੈਟਾਗਰੀ ਵਿੱਚੋਂ ਡਵਜ਼ ਹਾਊਸ ਅਤੇ ਫਿੰਚੀਜ਼ ਹਾਊਸ ਨੇ ਜਿੱਤ ਪ੍ਰਾਪਤ ਕੀਤੀ। ਸੀਨੀਅਰ ਵਰਗ ਵਿੱਚੋਂ ਡਵਜ਼ ਹਾਊਸ ਅਤੇ ਫਿੰਚੀਜ਼ ਹਾਊਸ ਨੇ ਮੈਚ ਜਿੱਤਿਆ। ਫਾਈਨਲ ਮੈਚ ਵਿੱਚ ਸਬ ਜੂਨੀਅਰ ਕੈਟਾਗਰੀ ਵਿੱਚ ਫਿੰਚੀਜ਼ ਹਾਊਸ ਅਤੇ ਰੌਬਿਨਜ਼ ਹਾਊਸ ਆਮੵਣੇ ਸਾਹਮਣੇ ਆਏ ਅਤੇ ਜਿੱਤ ਦਾ ਸਿਹਰਾ ਰੌਬਿਨਜ਼ ਹਾਊਸ ਦੇ ਸਿਰ ਬੱਝਿਆ।ਜੂਨੀਅਰ ਕੈਟਾਗਰੀ ਦੇ ਡਵਜ਼ ਹਾਊਸ ਅਤੇ ਫਿੰਚੀਜ਼ ਹਾਊਸ ਭਿੜੇ ਤੇ ਕੜੇ ਮੁਕਾਬਲੇ ਵਿੱਚ ਡਵਜ਼ ਹਾਊਸ ਨੇ ਜਿੱਤ ਪ੍ਰਾਪਤ ਕੀਤੀ। ਸੀਨੀਅਰ ਕੈਟਾਗਰੀ ਵਿੱਚ ਫਿੰਚੀਜ਼ ਹਾਊਸ ਅਤੇ ਡਵਜ਼ ਹਾਊਸ ਦੇ ਫਸਵੇਂ ਮੁਕਾਬਲੇ ਵਿੱਚੋਂ ਡਵਜ਼ ਹਾਊਸ ਨੇ ਜਿੱਤ ਪ੍ਰਾਪਤ ਕੀਤੀ। ਤਿੰਨਾਂ ਵਰਗਾਂ ਵਿੱਚੋਂ ਪ੍ਰਭਲੀਨ ਕੌਰ, (ਸੱਤਵੀਂ ਏ)ਸਬ ਜੂਨੀਅਰ ਕੈਟਾਗਰੀ, , ਸਮਰੀਨ ਕੌਰ,( ਨੌਂਵੀਂ ਬੀ) ਜੂਨੀਅਰ ਕੈਟਾਗਰੀ , ਮਨਜੋਤ ਕੌਰ, (ਬਾਰੵਵੀਂ ਸੀ) ਸੀਨੀਅਰ ਕੈਟਾਗਰੀ ਨੂੰ ਸਰਵੋਤਮ ਖਿਡਾਰਨਾਂ ਐਲਾਨਿਆ ਗਿਆ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਕੋਚ ਬਲਜੀਤ ਸਿੰਘ ਜਿਸਦੀ ਦੇਖ ਰੇਖ ਵਿੱਚ ਮੈਚ ਹੋਏ ਅਤੇ ਪ੍ਰੀਤਇੰਦਰ ਕੁਮਾਰ ਦੋਨਾਂ ਕੋਚਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਮਿਹਨਤ ਸਦਕਾ ਮੈਚ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ।ਇਸ ਮੌਕੇ ਵਿਸ਼ਾਲ ਜੈਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਨ ਲਈ ਸਕੂਲ ਪੱਧਰ ਤੇ ਖੇਡ ਮੁਕਾਬਲੇ ਕਰਵਾਉਣਾ ਜ਼ਾਰੀ ਰਹਿਣਗੇ, ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਖੇਡ ਖੇਤਰ ਵਿੱਚ ਸਕੂਲ ਵੱਲੋਂ ਅੱਗੇ ਲਿਆਉਣ ਦੀ ਪਹਿਲ ਹੈ ਤਾਂ ਜੋ ਲੜਕੀਆਂ ਅੰਦਰ ਹਿੰਮਤ, ਹੌਸਲੇ ਤੇ ਆਤਮਨਿਰਭਰਤਾ ਨੂੰ ਵਧਾਇਆ ਜਾ ਸਕੇ। ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਪੜੵਾਈ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਮਨਜੀਤ ਇੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ,ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਅਤੇ ਸਟਾਫ਼ ਹਾਜ਼ਰ ਸੀ।
