Home Health ਦਿਵਿਆਂਗ ਵਿਅਕਤੀਆਂ ਨੇ ਆਪਣੀ ਮਿਹਨਤ ਤੇ ਹੁਨਰ ਸਦਕਾ ਵੱਡੀਆਂ ਉਪਲੱਬਧੀਆਂ ਪ੍ਰਾਪਤ ਕੀਤੀਆਂ...

ਦਿਵਿਆਂਗ ਵਿਅਕਤੀਆਂ ਨੇ ਆਪਣੀ ਮਿਹਨਤ ਤੇ ਹੁਨਰ ਸਦਕਾ ਵੱਡੀਆਂ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ- ਰਾਏ

53
0

ਫਤਹਿਗੜ੍ਹ ਸਾਹਿਬ, 21 ਅਪ੍ਰੈਲ ( ਮੋਹਿਤ ਜੈਨ)-ਦਿਵਿਆਂਗ ਵਿਅਕਤੀਆਂ ਹਮੇਸ਼ਾ ਨੇ ਆਪਣੀ ਮਿਹਨਤ ਤੇ ਹੁਨਰ ਸਦਕਾ ਵੱਡੀਆਂ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਕਿਉਂਕਿ ਉਨ੍ਹਾਂ ਵਿੱਚ ਆਮ ਵਿਅਕਤੀ ਨਾਲੋਂ ਵਧੇਰੇ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਫਤਹਿਗੜ ਸਾਹਿਬ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸਮਾਜ ਸੇਵੀ ਸੰਸਥਾ ਕੰਨਫੇਡਰੇਸ਼ਨ ਆਫ ਚੈਲੈੰਜਡ ਰਜਿ. ਬਸੀ ਪਠਾਣਾ ਅਤੇ ਸਰਬੱਤ ਦਾ ਭਲਾ ਹੈਡੀਕੇਪਿਡ ਦੇ ਸਹਿਯੋਗ ਨਾਲ ਲਾਏ ਗਏ। ਨਕਲੀ ਅੰਗ ਪ੍ਰਦਾਨ ਕਰਨ ਸਬੰਧੀ ਜਿਲ੍ਹਾ ਪੱਧਰੀ ਕੈਂਪ ਵਿੱਚ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਵੰਡਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਪਹਿਲਾਂ ਤੋਂ ਮਾਪੇ ਗਏ ਰਜਿਸਟਰ ਕਰੀਬ 294 ਦਿਵਿਆਂਗਜਨਾਂ ਨੂੰ ਅਲਿਮਕੋ ਵੱਲੋਂ ਤਿਆਰ ਕੀਤੇ ਵੱਖ-ਵੱਖ ਤਰਾਂ ਦੇ ਉਪਕਰਨ, ਨਕਲੀ ਅੰਗਾਂ ਜਿਵੇਂ ਕੰਨਾਂ ਤੋਂ ਉੱਚਾ ਸੁਣਨ ਵਾਲਿਆ ਨੂੰ ਕੰਨਾਂ ਦੀ ਮਸ਼ੀਨ, ਵੀਹਲਚੇਅਰਾਂ, ਸਟਿੱਕ ਆਦਿ ਪ੍ਰਦਾਨ ਕੀਤੀਂਆਂ ਗਈਆਂ ।ਰਾਏ ਨੇ ਕਿਹਾ ਕਿ ਦਿਵਿਆਂਗਜਨਾ ਨੂੰ ਹੌਂਸਲਾ ਅਤੇ ਸੇਧ ਦੇਣ ਦੀ ਲੋੜ ਹੁੰਦੀ ਹੈ ਜਿਸ ਨਾਲ ਉਹ ਕਿਸੇ ਵੀ ਕੰਮ ਨੂੰ ਮਿਹਨਤ ਤੇ ਲਗਨ ਨਾਲ ਆਮ ਵਿਅਕਤੀ ਨਾਲੋਂ ਵਧੇਰੇ ਪ੍ਰਭਾਸ਼ਾਲੀ ਢੰਗ ਨਾਲ ਨੇਪਰੇ ਚਾੜ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੇ ਸਮਾਜ ਦੇ ਹਰੇਕ ਖੇਤਰ ਵਿੱਚ ਵੱਡੀਆ ਮੱਲਾਂ ਮਾਰੀਆਂ ਹਨ, ਜਿਵੇਂ ਕਿ ਪ੍ਰਸ਼ਾਸ਼ਨਿਕ ਆਹੁਦਿਆਂ ਤੇ ਬਿਰਾਜਮਾਨ ਹੋਏ ਹਨ, ਉਸੇ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਹਰੇਕ ਲੋੜ ਪੂਰੀ ਕਰਨ ਲਈ ਕਿਸੇ ਕਿਸਮ ਦੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ , ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀ ਆਪਣੀਆਂ ਮੰਗਾਂ ਮੇਰੇ ਧਿਆਨ ਵਿੱਚ ਲੈ ਕੇ ਆਉਣ ਇਸਦੀ ਪੂਰਤੀ ਲਈ ਜਿਨ੍ਹੇ ਵੀ ਫੰਡ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਇਆ ਜਾਵੇਗੀ। ਇਸ ਮੌਕੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿਵਿਆਂਗਜਨਾਂ ਦੀ ਸਹੂਲਤ ਲਈ ਲਗਾਤਾਰ ਕੈਂਪ ਲਗਾ ਕੇ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਕਾਰਜ ਕੀਤੇ ਜਾਂਦੇ ਹਨ ਅਤੇ ਅੱਜ ਦਾ ਇਹ ਵਿਸ਼ੇਸ਼ ਕੈਂਪ ਬਹੁਤ ਹੀ ਮਹੱਤਤ ਰੱਖਦਾ ਹੈ। ਜਿਸ ਵਿੱਚ ਲੋੜਵੰਦ ਦਿਵਿਆਂਗਜਨਾਂ ਨੂੰ ਟ੍ਰਾਈਸਾਇਕਲ, ਤੋਂ ਇਲਾਵਾ ਜਿਹੜੇ ਵਿਅਕਤੀਆਂ ਦੀ ਦਿਵਿਆਂਗਤਾ ਪ੍ਰਤੀਸਤਤਾ ਜਿਆਦਾ ਹੈ ਉਨ੍ਹਾਂ ਨੂੰ ਬੈਟਰੀ ਵਾਲੇ ਟ੍ਰਾਈਸਾਇਕਲ ਵੀ ਮੁਹਈਆ ਕਰਵਾਏ ਗਏ ਹਨ, ਕਿਉਂਕਿ ਅੱਜ ਦੇ ਯੁੱਗ ਦੀ ਦੌੜ ਭੱਜ ਵਾਲੀ ਜਿੰਦਗੀ ਵਿੱਚ ਆਧੁਨਿਕ ਸਾਧਨਾ ਨਾਲ ਹੀ ਸਹੀ ਜਿੰਦਗੀ ਬਸਰ ਕੀਤੀ ਜਾ ਸਕਦੀ ਹੈ।ਇਸ ਮੌਕੇ ਐਸ.ਡੀ.ਐਮ ਫਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਸ੍ਰੀਮਤੀ ਗੁਰਬਚਨ ਕੌਰ, ਅਮਰਿੰਦਰ ਸਿੰਘ ਮੰਡੋਫਲ, ਸਨੀ ਚੋਪੜਾ, ਨਵਦੀਪ ਸਿੰਘ ਨਵੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਜੋਬਨਦੀਪ ਕੌਰੀ, ਗੁਰਵਿੰਦਰ ਸੋਨੀ, ਮਨਮੋਹਨ ਜਰਗਰ ਤੋਂ ਇਲਾਵਾ ਅਲਿਮਕੋ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਦਿਵਿਆਂਗਜਨ ਹਾਜਰ ਸਨ।

LEAVE A REPLY

Please enter your comment!
Please enter your name here