ਜਗਰਾਉਂ, 16 ਜੁਲਾਈ ( ਮੋਹਿਤ ਜੈਨ)-ਸਵਰਗਵਾਸੀ ਜਨਦੀਪ ਕੱਕੜ ਦੀ ਦੂਜੀ ਬਰਸੀ ਮੌਕੇ ਲੋਕ ਸੇਵਾ ਸੁਸਾਇਟੀ ਵੱਲੋਂ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਸੀ ਐੱਮ ਸੀ ਹਸਪਤਾਲ ਦੇ ਸਹਿਯੋਗ ਨਾਲ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਲਗਾਏ ਦਿਲ ਦੀਆਂ ਬਿਮਾਰੀਆਂ ਦੇ ਮੁਫਤ ਜਾਂਚ ਕੈਂਪ ਦਾ ਉਦਘਾਟਨ ਕਰਦਿਆਂ ਸਤੀਸ਼ ਕੱਕੜ ਪਿੰਕੀ ਅਤੇ ਗਗਨਦੀਪ ਕੱਕੜ ਟੋਨੀ ਨੇ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਜ਼ਿਹਨੀ ਸ਼ਲਾਘਾ ਕੀਤੀ | ਕੈਂਪ ਵਿਚ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਗੁਰਭੇਜ ਸਿੰਘ ਨੇ 52 ਮਰੀਜ਼ਾਂ ਦਾ ਚੈੱਕਅਪ ਕਰਦਿਆਂ ਕਿਹਾ ਕਿ ਲੋਕਾਂ ਦੇ ਖਾਣ ਪੀਣ ਦੇ ਗਲਤ ਤਰੀਕੇ ਕਾਰਨ ਦਿਲ ਦੀਆਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ| ਉਨ੍ਹਾਂ ਮਰੀਜ਼ਾਂ ਨੂੰ ਪੌਸ਼ਟਿਕ ਤੇ ਸਾਦਾ ਭੋਜਨ ਖਾਣ ਦੀ ਸਲਾਹ ਦਿੰਦਿਆਂ ਬਾਜ਼ਾਰੀ ਖਾਣ ਦਾ ਘੱਟ ਤੋਂ ਘੱਟ ਪ੍ਰਯੋਗ ਕਰਨ ਦੀ ਸਲਾਹ ਵੀ ਦਿੱਤੀ| ਕੈਂਪ ਵਿਚ 48 ਮਰੀਜ਼ਾਂ ਦਾ ਬਲੱਡ ਸ਼ੂਗਰ ਅਤੇ 37 ਮਰੀਜ਼ਾਂ ਦਾ ਈ ਸੀ ਜੀ ਟੈੱਸਟ ਵੀ ਮੁਫਤ ਵਿਚ ਕਰਨ ਤੋਂ ਇਲਾਵਾ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਮਾਧਵ ਕੱਕੜ, ਡਾ. ਮਨੀਸ਼ ਜੈਨ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਰਾਜਿੰਦਰ ਜੈਨ ਕਾਕਾ, ਕਪਿਲ ਸ਼ਰਮਾ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਗੋਪਾਲ ਗੁਪਤਾ, ਅਨਿਲ ਮਲਹੋਤਰਾ, ਪ੍ਰੇਮ ਬਾਸਲ, ਮਨੋਜ ਗਰਗ, ਜਸਵੰਤ ਸਿੰਘ, ਸੁਖਜਿੰਦਰ ਸਿੰਘ ਢਿਲੋ ਆਦਿ ਹਾਜ਼ਰ ਸਨ|