Home ਧਾਰਮਿਕ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਦਸਮੇਸ਼ ਪਿਤਾ ਜੀ ਦਾ ਆਗਮਨ ਪੁਰਬ

ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਦਸਮੇਸ਼ ਪਿਤਾ ਜੀ ਦਾ ਆਗਮਨ ਪੁਰਬ

75
0

ਸੇਵਾ ਤੇ ਸਹਿਯੋਗ ਕਰਨ ਵਾਲਿਆਂ ਨੂੰ ਕੀਤਾ ਸਨਮਾਨਤ 

ਜਗਰਾਉ , 29 ਦਸੰਬਰ (ਪ੍ਰਤਾਪ ਸਿੰਘ): ਬਾਜਾਂ ਵਾਲੇ, ਕਲਗੀਆਂ ਵਾਲੇ, ਸਰਬੰਸਦਾਨੀ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਬੜੀ ਸ਼ਰਧਾ, ਸਤਿਕਾਰ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਪਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜੇ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਗੁਰਦੁਆਰਾ ਵਿਖੇ ਗੁਰਪੁਰਬ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਈ ਨਿਰਮਲ ਸਿੰਘ ਖਾਲਸਾ ਅਵਾਰਡ ਨਾਲ ਸਨਮਾਨਿਤ ਭਾਈ ਰਾਜਪਾਲ ਸਿੰਘ ਰੋਸ਼ਨ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਗੋਬਿੰਦਪੁਰਾ ਦੇ ਮੁੱਖ ਸੇਵਾਦਾਰ ਪ੍ਰਤਾਪ ਸਿੰਘ ਨੇ ਦਸਵੇਂ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਦਸਮੇਸ਼ ਪਿਤਾ ਜੀ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਹੈ ਅਤੇ ਨਾ ਹੋਵੇਗਾ। ਉਹਨਾਂ ਨੇ ਜਬਰ ਜ਼ੁਲਮ ਦਾ ਮੁਕਾਬਲਾ ਕਰਦਿਆਂ 14 ਜੰਗਾਂ ਲੜੀਆਂ ਤੇ ਹਮੇਸ਼ਾ ਫ਼ਤਹਿ ਪਾਈ। ਇਸ ਮੌਕੇ ਫੌਜੀ ਸੁਰਿੰਦਰ ਸਿੰਘ ਨੇ ਵੀ ਸੰਗਤਾਂ ਨੂੰ ਦਸ਼ਮੇਸ਼ ਪਿਤਾ ਜੀ ਵਲੋਂ ਦਿਖਾਏ ਮਾਰਗ ਤੇ ਚਲਣ ਵਾਸਤੇ ਸੰਗਤਾਂ ਨੂੰ ਪ੍ਰੇਰਿਆ। ਇਸ ਮੌਕੇ ਸੇਵਾ ਤੇ ਸਹਿਯੋਗ ਕਰਨ ਵਾਲਿਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ। ਸੰਗਤਾਂ ਵਿੱਚ ਸਰਪੰਚ ਸੋਹਣ ਸਿੰਘ ਬੋਦਲਵਾਲਾ, ਚੇਅਰਮੈਨ ਪ੍ਰਿਤਪਾਲ ਸਿੰਘ ਲੱਕੀ, ਖਜਾਨਚੀ ਗੁਰਮੀਤ ਸਿੰਘ ਬਿੰਦਰਾ, ਪ੍ਰਭਜੋਤ ਸਿੰਘ ਬੱਬਰ, ਜੋਗਿੰਦਰ ਸਿੰਘ ਧੀਰ, ਚਰਨਜੀਤ ਸਿੰਘ ਪੱਪੂ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਇੰਦਰਪਾਲ ਸਿੰਘ ਵਛੇਰ, ਤਰਲੋਕ ਸਿੰਘ ਸਿਡਾਨਾ, ਬਲਵਿੰਦਰਪਾਲ ਸਿੰਘ ਮੱਕੜ, ਰਵਿੰਦਰਪਾਲ ਸਿੰਘ ਮੈਦ, ਇਕਬਾਲ ਸਿੰਘ ਡਿੰਪਲ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਦੀ ਅਰਦਾਸ ਹੈਡ ਗ੍ਰੰਥੀ ਗਿਆਨੀ ਭੋਲਾ ਸਿੰਘ ਨੇ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤੇ।

LEAVE A REPLY

Please enter your comment!
Please enter your name here