ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੈਂਪਸ ਵਿਚੋਂ ਸਾਰੇ ਸੁੱਕੇ ਹੋਏ ਅਤੇ ਦੀਮਿਕ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਹੁਕਮ ਦਿੱਤੇ ਹਨ। ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ‘ਚ ਸ਼ੁੱਕਰਵਾਰ ਨੂੰ 70 ਫੁੱਟ ਉੱਚਾ ਦਰੱਖਤ ਡਿੱਗਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਹਾਦਸੇ ਮੌਕੇ ਸਕੂਲ ਵਿਦਿਆਰਥੀ ਲੰਚ ਬ੍ਰੇਕ ਦੌਰਾਨ ਇਸ ਦਰੱਖਤ ਹੇਠਾਂ ਤੇ ਨੇੜੇ ਬੈਠੇ ਖਾਣਾ ਖਾ ਰਹੇ ਸਨ।ਹਾਦਸੇ ਵਿੱਚ ਸਕੂਲ ਦੀ ਮਹਿਲਾ ਸੇਵਾਦਾਰ ਤੇ 19 ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ।ਹਾਦਸੇ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੈਂਪਸ ਵਿਚੋਂ ਸਾਰੇ ਸੁੱਕੇ ਹੋਏ ਅਤੇ ਦੀਮਿਕ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਹੁਕਮ ਦਿੱਤੇ ਹਨ।