ਜਗਰਾਓਂ , 23 ਅਪ੍ਰੈਲ ( ਬਲਦੇਵ ਸਿੰਘ )-ਐਸਐਸਪੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ਤਹਿਤ , ਮਨਜੀਤ ਸਿੰਘ ਰਾਣਾ ਡੀਐਸਪੀ ਪੀ ਬੀ ਆਈ, ਟਰੈਫਿਕ ਇੰਚਾਰਜ ਕੁਮਾਰ ਸਿੰਘ ਦੀ ਅਗਵਾਈ ਵਿੱਚ ਏਐਸਆਈ ਹਰਪਾਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਵੱਲੋਂ ਪਿੰਡ ਸਵੱਦੀ ਕਲਾ ਵਿਖੇ ਸਕੂਲ ਵਿਦਿਆਰਥੀਆਂ,ਅਤੇ ਸਕੂਲ ਗੱਡੀਆਂ ਦੇ ਡਰਾਈਵਰਾ /ਹੈਲਪਰਾ ਨੂੰ ਸੇਫ ਸਕੂਲ ਵਾਹਨ ਸਬੰਧੀ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏਐਸਆਈ ਹਰਪਾਲ ਸਿੰਘ ਵੱਲੋ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਦਸਤਾਵੇਜ਼ ਦੇ ਨਾਲ-ਨਾਲ ਬੱਚਿਆਂ ਦੀ ਸੇਫਟੀ ਲਈ ਸਕੂਲ ਗੱਡੀਆਂ ਵਿੱਚ ਸਪੀਡ ਗਵਰਨਰ,ਫਸਟ ਏਡ ਕਿੱਟ, ਅੱਗ ਬਝਾਊ ਯੰਤਰ,ਸੀ ਸੀ ਟੀਵੀ ਕੈਮਰੇ ਅਤੇ ਹੈਲਪਰਾ ਦਾ ਹੋਣਾ ਜਰੂਰੀ ਹੈ , ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ , ਤੇਜ ਰਫਤਾਰ ਗੱਡੀ ਨਾ ਚਲਾਓ,ਸਰਾਬ ਪੀ ਕੇ ਗੱਡੀ ਨਾ ਚਲਾਓ, ਟਰੈਫਿਕ ਨਿਯਮਾਂ ਦੀ ਅਤੇ ਸੜਕਾਂ ਉੱਤੇ ਲੱਗੇ ਸੜਕੀ ਚਿੰਨਾ ਦੀ ਪਾਲਣਾ ਕਰੋ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ । ਸਕੂਲ ਟਰਾਸਪੋਰਟ ਇੰਚਾਰਜ ਗੁਰਕੀਰਤ ਸਿੰਘ ਨੂੰ ਅਪੀਲ ਕੀਤੀ ਗਈ ਕਿ ਸੇਫ ਸਕੂਲ ਵਾਹਨ ਸਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਆਈਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਸਕੂਲ ਗੱਡੀਆਂ ਦੇ ਡਰਾਇਵਰਾ ਨੂੰ ਹਦਾਇਤਾਂ ਕਰਦੇ ਰਹਿਣ ਤਾਂ ਜੋ ਬੱਚਿਆਂ ਦੀ ਸੇਫਟੀ ਨੂੰ ਯਕੀਨੀ ਬਣਾਇਆ ਜਾਵੇ ਇੰਚਾਰਜ ਗੁਰਕੀਰਤ ਸਿੰਘ , ਇੰਦਰਮੋਹਨ ਸਿੰਘ ਕਲਰਕ ਤੋਂ ਇਲਾਵਾ ਹੋਰ ਅਧਿਆਪਕ ਸਹਿਬਾਨ ਤੇ ਸਕੂਲ ਗੱਡੀਆਂ ਦੇ ਡਰਾਇਵਰ ਹਾਜਰ ਸਨ।