ਜਗਰਾਓ, 14 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਸਪਰਿੰਗ ਡਿਊ ਪਬਲਿਕ ਸਕੂਲ ਵਿੱਖੇ ਅੱਜ ਬਾਲ ਦਿਵਸ ਦੇ ਮੌਕੇ ਤੇ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਬਚਪਨ ਦੇ ਮਹੱਤਵ ਬਾਰੇ ਜਾਣੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣਾ ਬਚਪਣ ਤਾਂ ਹੀ ਮਾਣ ਸਕਦੇ ਹਨ ਜੇਕਰ ਉਹ ਆਪਣੇ ਆਪ ਨੂੰ ਮੋਬਾਇਲ ਦੇ ਨਾਲ—ਨਾਲ ਸ਼ੋਸ਼ਲ ਮੀਡੀਆਂ ਤੋਂ ਦੂਰ ਰੱਖਣ।ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਵੱਧ ਤੋਂ ਵੱਧ ਉਚੇਰੀਆ ਗੱਲਾਂ ਸਿੱਖਣ ਲਈ ਉਤਸ਼ਾਹਿਤ ਕੀਤਾ।ਇਸਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਹਰਿਵੰਸ਼ ਰਾਏ ਬੱਚਣ ਦੀ ਲਿਖੀ ਕਵਿਤਾ “ਏਕ ਬਚਪਣ ਕਾ ਜਮਾਨਾ ਥਾ, ਜਿਸਮੇ ਖੁਸ਼ੀਊ ਕਾ ਖਜਾਨਾ ਥਾ” ਵੀ ਸੁਣਾਈ। ਨਰਸਰੀ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀ ਸਟਾਰ, ਪੁਲਿਸ ਅਫਸਰ, ਮਦਰ ਟੈਰੇਸਾ, ਕਸ਼ਮੀਰੀ ਗਰਲ, ਭਗਤ ਸਿੰਘ, ਸੁਭਾਸ਼ ਬੌਸ, ਸਪਾਡਿਰ ਮੈਨ, ਪਾਇਲਟ, ਟੀਚਰ, ਮੀਰਾ ਬਾਈ, ਬਟਰਫਲਾਈ ਆਦਿ ਦੀਆਂ ਵਰਦੀਆਂ ਪਾ ਕੇ ਆਏ ਸਨ। ਸਾਰੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਆਪਣੀ ਪੇਸ਼ਕਾਰੀ ਦਿੱਤੀ।ਵੱਖ—ਵੱਖ ਪਹਿਰਾਵਿਆਂ ਵਿੱਚ ਸਾਰੇ ਵਿਦਿਆਰਥੀਤ ਬਹੁਤ ਹੀ ਸੁੰਦਰ ਲੱਗ ਰਹੇ ਸਨ। ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਨਵਨੀਤ ਚੌਹਾਨ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਡਮ ਮੋਨਿਕਾ ਚੌਹਾਨ ਵਲੋਂ ਸਾਬਾਸ਼ੀ ਦਿੱਤੀ ਗਈ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆਾ।ਇਸ ਮੌਕੇ ਮੈਡਮ ਵੰਦਨਾ, ਸਤਿੰਦਰਜੀਤ ਕੌਰ, ਹਰਪ੍ਰੀਤ ਕੌਰ ਅਤੇ ਰਵਿੰਦਰ ਸਿੰਘ ਵੀ ਹਾਜਿਰ ਸਨ। ਬਾਅਦ ਵਿੱਚ ਸਾਰੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟਾਫ ਨੂੰ ਇਸ ਗਤੀਵਿਧੀ ਲਈ ਵਧਾਈ ਦਿੱਤੀ।
