ਗੁਰਾਇਆ (ਅਸਵਨੀ) ਜਰਮਨੀ ਪੁਲਿਸ ‘ਚ ਆਪਣੀ ਸਖ਼ਤ ਮਿਹਨਤ ਤੇ ਦਿ੍ੜ ਇਰਾਦੇ ਨਾਲ ਸਥਾਨ ਬਣਾਉਣ ਵਾਲੀ ਪੰਜਾਬ ਦੀ ਧੀ ਜੈਸਮੀਨ ਕੌਰ ਦਾ ਉਨ੍ਹਾਂ ਦੇ ਨਗਰ ਰੁੜਕਾ ਕਲਾਂ ਵਿਖੇ ਬਾਬਾ ਬਚਿੰਤ ਸਿੰਘ ਯਾਦਗਾਰੀ ਲਾਇਬੇ੍ਰਰੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰੁੜਕਾ ਕਲਾਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਉਚੇਚੇ ਸਮਾਗਮ ‘ਚ ਜੈਸਮੀਨ ਕੌਰ, ਪਿਤਾ ਮਨਜੀਤ ਸਿੰਘ, ਮਾਤਾ ਸੁਰਜੀਤ ਕੌਰ, ਭੈਣ ਪਵਨਦੀਪ, ਭਰਾ ਤਰਨਵੀਰ ਸਿੰਘ ਨੇ ਸ਼ਮੂਲੀਅਤ ਕੀਤੀ। ਸਟੇਜ਼ ਦਾ ਸੰਚਾਲਨ ਦਵਿੰਦਰ ਸਿੰਘ ਖ਼ਾਲਸਾ ਨੇ ਕੀਤਾ, ਜਿਨਾਂ੍ਹ ਨੇ ਪਿੰਡ ਰੁੜਕਾ ਕਲਾਂ ਦੇ ਬਸ਼ਿੰਦਿਆਂ ਵੱਲੋਂ ਦੇਸ਼ ਵਿਦੇਸ਼ ‘ਚ ਵੱਖ-ਵੱਖ ਖੇਤਰਾਂ ‘ਚ ਪਾਏ ਜਾ ਰਹੇ ਯੋਗਦਾਨ ਤੇ ਪ੍ਰਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਜੈਸਮੀਨ ਕੌਰ ਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਆਪਣੀ ਮੰਜ਼ਲ ਨੂੰ ਸਰ ਕੀਤਾ ਹੈ। ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੈਸਮੀਨ ਕੌਰ ਸਾਡੀਆਂ ਧੀਆਂ ਲਈ ਪੇ੍ਰਰਣਾ ਦਾ ਸੋ੍ਤ ਹੈ, ਜਿਸ ਵੱਲ ਦੇਖ ਕੇ ਸਾਡੇ ਇਲਾਕੇ ਦੇ ਹੋਰ ਬੱਚੇ ਵੀ ਜ਼ਰੂਰ ਤਰੱਕੀ ਵੱਲ ਕਦਮ ਵਧਾਉਣਗੇ।
ਕੁਲਵੰਤ ਸਿੰਘ ਸੰਧੂ ਸੂਬਾ ਸਕੱਤਰ ਜਮਹੂਰੀ ਕਿਸਾਨ ਸਭਾ ਨੇ ਪੂਰੇ ਨਗਰ ਨਿਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਮਨਜੀਤ ਸਿੰਘ ਜੀ ਦਾ ਪੂਰਾ ਪਰਿਵਾਰ ਮਿਹਨਤੀ ਸੁਭਾਅ ਦਾ ਮਾਲਕ ਹੈ ਤੇ ਉਨਾਂ੍ਹ ਨੂੰ ਇਹ ਵਿਰਾਸਤ ‘ਚ ਮਿਲਿਆ ਹੈ। ਪਰਿਵਾਰ ਨੂੰ ਪਿੰਡ ਦੀਆਂ ਨਾਮਵਰ ਸਖਸ਼ੀਅਤਾਂ ਵੱਲੋਂ ਸਨਮਾਨ ਚਿੰਨ ਭੇਟ ਕੀਤਾ ਗਿਆ। ਅੰਤ ‘ਚ ਜੈਸਮੀਨ ਕੌਰ ਤੇ ਉਨਾਂ੍ਹ ਨੇ ਪਿਤਾ ਮਨਜੀਤ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਵੱਲੋਂ ਉਨਾਂ੍ਹ ਦੇ ਪਰਿਵਾਰ ਨੂੰ ਦਿੱਤੇ ਗਏ ਪਿਆਰ ਸਤਿਕਾਰ ਲਈ ਧੰਨਵਾਦ ਕੀਤਾ। ਇਸ ਮੌਕੇ ਜਸਕਰਨ ਸਿੰਘ ਸਾਬ, ਸ਼ਿਵ ਕੁਮਾਰ ਤਿਵਾੜੀ, ਡਾ. ਲੇਖਰਾਮ ਲਵਲੀ, ਬਲਜੀਤ ਸਿੰਘ ਸਾਬਕਾ ਤਹਿਸੀਲਦਾਰ, ਜਗਮਿੰਦਰਪਾਲ ਸਿੰਘ, ਗੁਰਿੰਦਰ ਸਿੰਘ ਸੰਧੂ, ਪਿ੍ਰਤਪਾਲ ਸਿੰਘ, ਮਨਜੀਤ ਸਿੰਘ ਸੰਧੂ, ਅਮਰੀਕ ਸਿੰਘ ਸੰਧੂ, ਲਹਿੰਬਰ ਸਿੰਘ, ਬਲਜੀਤ ਸਿੰਘ ਸੰਧੂ, ਭਾਈ ਸੁਰਿੰਦਰ ਸਿੰਘ, ਲਹਿੰਬਰ ਸਿੰਘ ਪ੍ਰਧਾਨ, ਸ਼ਾਮ ਸੁੰਦਰ ਮੈਨੀ, ਰਾਮੇਸ਼ ਕੁਮਾਰ ਗੌਤਮ, ਅਮਰਜੀਤ ਟਾਂਡਾ, ਸਰਬਜੀਤ ਕੌਰ ਅਤੇ ਹੋਰ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।