ਜਗਰਾਉਂ, 23 ਅਪ੍ਰੈਲ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਹਨੂੰਮਾਨ ਜਯੰਤੀ ਮਨਾਈ ਗਈ। ਹਨੂੰਮਾਨ ਜਯੰਤੀ ਦੇ ਇਸ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਚਰਨਾਂ ਵਿੱਚ ਦੀਪ ਪ੍ਰਜੱਵਲਿਤ ਕਰਕੇ ਅਤੇ ਆਸ਼ੀਰਵਾਦ ਨਾਲ ਕੀਤੀ ਗਈ।
ਉਪਰੰਤ ਅਧਿਆਪਿਕਾ ਪਵਿੱਤਰ ਕੌਰ ਨੇ ਹਨੂੰਮਾਨ ਜਯੰਤੀ ਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਹਰ ਸਾਲ 23 ਅਪ੍ਰੈਲ ਨੂੰ ਹਨੂੰਮਾਨ ਜਯੰਤੀ ਮਨਾਈ ਜਾਂਦੀ ਹੈ। ਹਨੂੰਮਾਨ ਜੀ ਨੇ ਚੇਤ ਸ਼ੁਕਲ ਪੁੰਨਿਆਂ ਦੇ ਦਿਨ ਮਾਤਾ ਅੰਜਨਾ ਜੀ ਦੇ ਗਰਭ ਤੋਂ ਜਨਮ ਲਿਆ ਸੀ ਇਸ ਕਰਕੇ ਚੇਤਰ ਪੁੰਨਿਆਂ ਦੇ ਦਿਨ ਹਨੂੰਮਾਨ ਜਯੰਤੀ ਮਨਾਈ ਜਾਂਦੀ ਹੈ ਬਨਰਾਜ ਕੇਸਰੀ ਅਤੇ ਅੰਜਨਾ ਨੇ ਭਗਵਾਨ ਸ਼ਿਵ ਦੀ ਘੋਰ ਤਪੱਸਿਆ ਕੀਤੀ ਸੀ ਤੇ ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵ ਨੇ ਵਰਦਾਨ ਦਿੱਤਾ ਕਿ ਉਹ ਅੰਜਨਾ ਦੀ ਕੁੱਖ ਤੋਂ ਜਨਮ ਲੈਣਗੇ ਇਸ ਕਰਕੇ ਹਨੂੰਮਾਨ ਜੀ ਨੂੰ ਭਗਵਾਨ ਸ਼ਿਵ ਦਾ ਗਿਆਰਵਾਂ ਰੂਦਰ ਅਵਤਾਰ ਕਿਹਾ ਜਾਂਦਾ ਹੈ।
ਫਿਰ ਸਕੂਲ ਦੇ ਅਧਿਆਪਿਕਾ ਅਤੇ ਬੱਚਿਆਂ ਦੁਆਰਾ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਜਿਸ ਨਾਲ ਸਾਰਾ ਵਾਤਾਵਰਨ ਹੀ ਭਗਤੀ ਦੇ ਰਸ ਵਿੱਚ ਰਮ ਗਿਆ।
ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਹਨੂੰਮਾਨ ਜਯੰਤੀ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਇਹ ਸੁਨੇਹਾ ਦਿੱਤਾ ਕਿ ਸਾਨੂੰ ਭਾਰਤ ਦੇਸ਼ ਦੇ ਨਾਗਰਿਕ ਹੋਣ ਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਤੇ ਆਪਣਾ ਸਕੂਲ ਸਾਨੂੰ ਸਾਡੀ ਸੰਸਕ੍ਰਿਤੀ ਨਾਲ ਜੋੜਨ ਦਾ ਮੂਲ ਕੇਂਦਰ ਬਿੰਦੂ ਹੈ।