Home ਧਾਰਮਿਕ ਸਾਬਕਾ ਜਥੇਦਾਰ ਨੰਦਗੜ੍ਹ ਨਹੀਂ ਰਹੇ

ਸਾਬਕਾ ਜਥੇਦਾਰ ਨੰਦਗੜ੍ਹ ਨਹੀਂ ਰਹੇ

52
0


ਜਗਰਾਉਂ,5 ਜਨਵਰੀ (ਬੌਬੀ ਸਹਿਜ਼ਲ) ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅੱਜ ਸਵੇਰੇ ਅਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨਿਆ ਨੂੰ ਅਲਵਿਦਾ ਆਖ ਗਏ, ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਫ਼ਾਰਮ ਹਾਊਸ ਜੇਲ੍ਹ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ।ਦੱਸ ਦਈਏ ਕਿ ਜਥੇਦਾਰ ਨੰਦਗੜ੍ਹ 80 ਸਾਲ ਦੇ ਸਨ ਅਤੇ 1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸਨ। ਜਥੇਦਾਰ ਨੰਦਗੜ੍ਹ ਨੇ ਮਾਰਚ 2003 ਤੋਂ ਲੈ ਕੇ ਜਨਵਰੀ 2015 ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਈ।

LEAVE A REPLY

Please enter your comment!
Please enter your name here