ਮੋਗਾ, 15 ਨਵੰਬਰ: ( ਕੁਲਵਿੰਦਰ ਸਿੰਘ) -ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ (ਪੀ.ਸੀ.ਐਸ.) ਦੀ ਪ੍ਰਵਾਨਗੀ ਹੇਠ ਜ਼ਿਲ੍ਹਾ ਮੋਗਾ ਦੇ ਬਲਾਕ ਬਾਘਾਪੁਰਾਣਾ ਦੇ ਦੋ ਸਮੂਹ ਮੈਂਬਰਾਂ ਸਰਬਜੀਤ ਕੌਰ (ਗੁਰੂ ਤੇਗ ਬਹਾਦੁਰ ਸੈਲਫ ਹੈਲਪ ਗਰੂਪ) ਅਤੇ ਮਨਪ੍ਰੀਤ ਕੌਰ (ਗੁਰੂ ਆਜੀਵਿਕਾ ਸੈਲਫ ਹੈਲਪ ਗਰੂਪ) ਵੱਲੋ ਸਾਰਸ ਮੇਲੇ ਅੰਮ੍ਰਿਤਸਰ ਵਿਖੇ ਮਿਤੀ 04 ਨਵੰਬਰ ਤੋ 17 ਨਵੰਬਰ 2022 ਤੱਕ, ਅੰਮ੍ਰਿਤਸਰ ਵਿਖੇ ਸਟਾਲ (ਨੰ-240) ਲਗਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੈਂਬਰਾਂ ਨੂੰ ਆਪਣੇ ਹੱਥੀਂ ਬਣਾਈਆਂ ਗਈਆਂ ਵਸਤੂਆਂ ਨੂੰ ਵੇਚਣ ਲਈ ਸੁਨਹਿਰਾ ਮੌਕਾ ਪ੍ਰਧਾਨ ਕੀਤਾ ਗਿਆ। ਮੇਲੇ ਵਿਖੇ ਮੈਂਬਰਾਂ ਦੀਆਂ ਵਸਤੂਆਂ ਨੂੰ ਲੋਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਮਾਨ ਦੀ ਵਿਕਰੀ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਹੀ ਹੈ, ਜਿਸ ਨਾਲ ਮੈਂਬਰ ਕਾਫੀ ਪ੍ਰੋਤਸ਼ਾਹਿਤ ਹੋ ਰਹੇ ਹਨ।
ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪੇਂਡੂ ਗਰੀਬ ਵਰਗ ਦੀਆਂ ਔਰਤਾਂ ਦੇ ਸੈਲਫ ਹੈਲਪ ਗਰੂਪ ਬਣਾਏ ਜਾਂਦੇ ਹਨ ਜਿਸ ਦੇ ਤਹਿਤ ਗਰੀਬ ਔਰਤਾਂ ਨੂੰ ਗਰੀਬੀ ਵਿੱਚੋ ਬਾਹਰ ਕੱਢਣ ਦਾ ਸਰਕਾਰ ਵੱਲੱੋ ਉਪਰਾਲਾ ਕੀਤਾ ਜਾ ਰਿਹਾ ਹੈ। ਸਮੂਹ ਬਣਾਉਣ ਉਪਰੰਤ ਇਨ੍ਹਾਂ ਸਮੂਹਾਂ ਨੂੰ ਵਿਤੀ ਸਹਾਇਤਾ ਰਿਵਾਲਵਿੰਗ ਫੰਡ, ਸੀ.ਆਈ.ਐਫ. ਅਤੇ ਬੈਕਾਂ ਤੋ ਲੋਨ ਮੁਹੱਈਆ ਕਰਵਾ ਕੇ ਵਿਤੀ ਸਹਾਇਤਾ ਦਿਤੀ ਜਾਂਦੀ ਹੈ, ਇਸ ਵਿੱਤੀ ਸਹਾਇਤਾ ਦੇ ਨਾਲ ਸਮੂਹ ਆਪਣੇ ਰੋਜੀ-ਰੋਟੀ ਵਾਸਤੇ ਕੰਮ ਸ਼ੁਰੂ ਕਰਦੇ ਹਨ।
