ਜਨਤਕ ਜਥੇਬੰਦੀਆਂ ਦਾ ਮਾਰਚ ਮੁਲਤਵੀ
ਜੋਧਾਂ- 11 ਨਵੰਬਰ ( ਬਿਊਰੋ ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਜਿਹੜਾ ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ ਸਰਾਭਾ ਜਾਂਦਾ ਹੈ। ਉਸ ਦੀ ਅਤਿ ਖਸਤਾ ਹੋਈ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਇਲਾਕੇ ਦੀਆਂ ਪੰਚਾਇਤਾਂ ਤੇ ਇਨਕਲਾਬੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੇ ਦੁਕਾਨਦਾਰਾਂ ਵੱਲੋਂ ਸੜਕ ਦੇ ਨਵੀਨੀਕਰਨ ਲਈ ਸੰਘਰਸ਼ ਵਿਡਿਆ ਹੋਇਆ ਹੈ। ਲੋਕਾ ਦੇ ਸੰਘਰਸ਼ ਨੂੰ ਉਸ ਸਮੇ ਬੂਰ ਪਿਆ ਜਦੋਂ ਇਸ ਸੜਕ ਦੇ ਨਵੀਨੀਕਰਨ ਦਾ ਕੰਮ ਅੱਜ ਸੁਰੂ ਹੋ ਗਿਆ। ਇਸ ਸੜਕ ਨੂੰ ਬਣਵਾਉਣ ਲਈ ਲੋਕਾ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਮਿਤੀ 15 ਨਵੰਬਰ ਨੂੰ ਜੋਧਾਂ ਤੋਂ ਸਰਾਭੇ ਤੱਕ ਕੀਤਾ ਜਾਣ ਵਾਲਾ ਮਾਰਚ ਏ ਡੀ ਸੀ ਰਾਹੁਲ ਚਾਬਾ ਦੇ ਭਰੋਸੇ ਤੇ ਫ਼ਿਲਹਾਲ ਮੁਲਤਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂਆ ਹਰਨੇਕ ਸਿੰਘ ਗੁੱਜਰਵਾਲ ਤੇ ਡਾ. ਪ੍ਰਦੀਪ ਜੋਧਾਂ ਨੇ ਦੱਸਿਆ ਕਿ ਏ ਡੀ ਸੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸੜਕ ਦਾ ਕੰਮ ਮੁਢਲੇ ਰੂਪ ਵਿੱਚ ਸੁਰੂ ਕਰਵਾ ਦਿੱਤਾ ਹੈ। ਇਹ ਕੰਮ ਜਲਦੀ ਮੁਕੰਮਲ ਹੋ ਜਾਵੇਗਾ।
