ਕੋਟਕਪੂਰਾ, 11 ਨਵੰਬਰ (ਬੌਬੀ ਸਹਿਜਲ ) – ਬੀਤੇ ਦਿਨ ਵੀਰਵਾਰ ਨੂੰ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਉਰਫ ਰਾਜੂ ਦਾ ਕੋਟਕੂਪਰਾ ਵਿੱਚ ਬੇਅਬਦੀ ਦੇ ਮਾਮਲੇ ਚ ਕਤਲ ਕਰ ਦਿੱਤਾ ਗਿਆ ਸੀ।ਪੰਜਾਬ ਸਰਕਾਰ ਅਤੇ ਕੇਂਦਰ ਦੀ ਦਿੱਲੀ ਸਰਕਾਰ ਨੇ ਗੈਂਗਸਟਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਠੋਸ ਕਦਮ ਚੁੱਕੇ ਹਨ ਤਾਂ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਰਗੇ ਰਾਜਾਂ ਚ ਗੈਂਗਸਟਵਾਦ ਨੂੰ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ। ਇਸ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਕਾਂਡ ਦੇ ਮਾਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਭਵਗੰਤ ਸਿੰਘ ਮਾਨ ਵੱਲੋਂ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਇਸ
ਕਤਲ ਕਾਂਡ ਲਈ ਨਿਰਪੱਖ ਹੋ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ।ਇਸ ਮਾਮਲੇ ਸ਼ਖਤੀ
ਦੇਖਿਆ ਗਿਆ ਹੈ। ਇਸ ਮਾਮਲੇ ਚ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨਾਲ ਮਿਲਕੇ ਕਾਰਵਾਈ ਕੀਤੀ। ਜਿਸ ਵਿੱਚ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਕੋਟਕਪੂਰਾ ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਉਰਫ ਰਾਜੂ टे ਕਤਲ ਮਾਮਲੇ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਚ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਉੱਥੇ ਹੀ ਪੁਲਿਸ ਨੇ ਫਰੀਦਕੋਟ ਦੇ ਦੋ ਸ਼ੱਕੀ ਨੌਜਵਾਨਾਂ ਦੇ ਘਰ ਛਾਪਾ ਮਾਰ ਕੇ ਉਥੋਂ ਮੋਬਾਈਲ ਬਰਾਮਦ ਕੀਤਾ ਹੈ। ਦੂਜੇ ਪਾਸੇ ਪਰਿਵਾਰ ਨੇ ਅਵ ਦੇ ਸਸਕਾਰ ਸਬੰਧੀ ਕੋਈ ਫੈਸਲਾ ਨਹੀਂ ਲਿਆ ਹੈ। ਕੁਝ ਸਮੇਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਪਰਿਵਾਰ ਵਿਚਕਾਰ ਮੀਟਿੰਗ ਹੋਵੇਗੀ। ਉਸ ਵਿਚ ਸਸਕਾਰ ਸਬੰਧੀ ਫੈਸਲਾ ਲਿਆ ਜਾਵੇਗਾ।ਵੀਰਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਪ੍ਰਦੀਪ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹਮਲੇ ਵਿੱਚ ਪ੍ਰਦੀਪ ਤੋਂ ਇਲਾਵਾ ਉਸ ਦੇ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਅਤੇ ਸਾਬਕਾ ਕੌਂਸਲਰ ਅਮਰ ਸਿੰਘ ਨੂੰ ਵੀ ਗੋਲੀ ਲੱਗੀ ਸੀ। ਦੋਵੇਂ ਜੀਜੀਐਸ ਮੈਡੀਕਲ ਕਾਲਜ ਵਿੱਚ ਇਲਾਜ ਅਧੀਨ ਹਨ।ਡੇਰਾ ਸਮਰਥਕ ਪ੍ਰਦੀਪ ਦੀ ਮ੍ਰਿਤਕ ਦੇਹ ਕੋਟਕਪੂਰਾ ਸਥਿਤ ਡੇਰੇ ਦੇ ਨਾਮ ਚਰਚਾ ਘਰ ਚ ਰੱਖੀ ਗਈ ਹੈ। ਇੱਥੇ ਡੇਰਾ ਸ਼ਰਧਾਲੂ ਇਕੱਠੇ ਹੋ ਰਹੇ ਹਨ। ਕੁਝ ਸਮੇਂ ਬਾਅਦ ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਤੇ ਡੇਰਾ ਕਮੇਟੀ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਸਸਕਾਰ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ।ਇਸ ਕਤਲ ਦੇ ਸਬੰਧ ਚ ਪੰਜਾਬ ਪੁਲਿਸ ਨੇ ਫਰੀਦਕੋਟ ਸ਼ਹਿਰ ਵਿਚ ਦੇ ਸ਼ੱਕੀ ਨੌਜਵਾਨਾਂ ਦੇ ਘਰਾਂ ਚ ਛਾਪੇਮਾਰੀ ਕੀਤੀ ਹੈ। ਸਾਦਿਕ ਰੋਡ ਤੇ ਰਹਿੰਦੇ ਭੁਪਿੰਦਰ ਸਿੰਘ ਗੋਲਡੀ ਤੇ ਮਨਪ੍ਰੀਤ ਸਿੰਘ ਮਨੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਦੋਵੇਂ ਨੌਜਵਾਨ ਪਿਛਲੇ 5 ਦਿਨਾਂ ਤੋਂ ਲਾਪਤਾ ਹਨ ਤੇ ਨਸ਼ੇ ਦੇ ਆਦੀ ਹਨ।