Home Political ਭਗਵਾਨ ਭੰਗੂ ਰੇਡੀਮੇਡ – ਮਨਿਆਰੀ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ

ਭਗਵਾਨ ਭੰਗੂ ਰੇਡੀਮੇਡ – ਮਨਿਆਰੀ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ

68
0


ਜਗਰਾਉਂ, 22 ਅਪ੍ਰੈਲ (ਲਿਕੇਸ਼ ਸ਼ਰਮਾ – ਮੋਹਿਤ ਜੈਨ) : ਭਗਵਾਨ ਭੰਗੂ ਨੂੰ ਜਗਰਾਉਂ ਸ਼ਹਿਰ ਦੇ ਰੇਡੀਮੇਡ ਮਨਿਆਰੀ ਯੂਨੀਅਨ ਵੱਲੋਂ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਰੇਡੀਮੇਡ – ਮਨਿਆਰੀ ਯੂਨੀਅਨ ਵੱਲੋਂ ਫੈਸਲਾ ਲੈਂਦਿਆਂ ਪ੍ਰਧਾਨ ਰੋਹਿਤ ਗੋਇਲ ਅਤੇ ਚੇਅਰਮੈਨ ਰਾਜੇਸ਼ ਜੈਨ ਦੀ ਯੋਗ ਅਗਵਾਈ ਹੇਠ ਭਗਵਾਨ ਭੰਗੂ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਰੋਹਿਤ ਗੋਇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਗਵਾਨ ਭੰਗੂ ਬਹੁਤ ਹੀ ਇਮਾਨਦਾਰ ਅਤੇ ਨੇਕ ਇਨਸਾਨ ਹੈ। ਰੋਹਿਤ ਨੇ ਕਿਹਾ ਕਿ ਪੱਤਰਕਾਰੀ ਖੇਤਰ ਵਿਚ ਵੀ ਭਗਵਾਨ ਭੰਗੂ ਦਾ ਚੰਗਾ ਰੁਤਬਾ ਹੈ।ਉਨ੍ਹਾਂ ਕਿਹਾ ਕਿ ਭੰਗੂ ਦੀ ਨਿਯੁਕਤੀ ਨਾਲ ਰੇਡੀਮੇਡ ਮਨਿਆਰੀ ਯੂਨੀਅਨ ਹੋਰ ਵੀ ਮਜ਼ਬੂਤ ਹੋਵੇਗੀ,ਨਾਲ ਹੀ ਚੇਅਰਮੈਨ ਰਾਜੇਸ਼ ਜੈਨ ਨੇ ਕਿਹਾ ਕਿ ਸਾਰੀ ਟੀਮ ਦੀ ਸਹਿਮਤੀ ਨਾਲ ਭੰਗੂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਰੇਡੀਮੇਡ ਮਨਿਆਰੀ ਯੂਨੀਅਨ ਵੱਲੋਂ ਜਗਰਾਉਂ ਦੀਆਂ ਸਾਰੀਆਂ ਦੁਕਾਨਾਂ ਦੀ ਅਹਿਮ ਮੀਟਿੰਗ ਕੀਤੀ ਜਾਵੇਗੀ ਅਤੇ ਕੁੱਝ ਮਾਣਯੋਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਭਗਵਾਨ ਭੰਗੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਜੋ ਯੂਨੀਅਨ ਅਤੇ ਅਹੁਦੇਦਾਰਾਂ ਵੱਲੋਂ ਮੇਰੀ ਡਿਊਟੀ ਲਗਾਈ ਗਈ ਹੈ ਮੈ ਇਮਾਨਦਾਰੀ ਨਾਲ ਨਿਭਾਵਾਂਗਾ। ਭਗਵਾਨ ਭੰਗੂ ਨੇ ਕਿਹਾ ਰੇਡੀਮੇਡ ਮਨਿਆਰੀ ਯੂਨੀਅਨ ਵੱਲੋਂ ਉਨ੍ਹਾਂ ਨੂੰ ਜੋ ਮਾਣ ਸਤਿਕਾਰ ਦਿੱਤਾ ਗਿਆ ਹੈ ਉਹ ਇਸ ਲਈ ਹੀ ਪੂਰੀ ਯੂਨੀਅਨ ਦਾ ਦਿਲੋਂ ਧੰਨਵਾਦੀ ਹਨ।

LEAVE A REPLY

Please enter your comment!
Please enter your name here