Home Protest ਫਿਰਕੂ ਫਾਸ਼ੀਵਾਦ ਖ਼ਿਲਾਫ਼ ਵਿਸ਼ਾਲ ਏਕਤਾ ਉਸਾਰਨ ਦਾ ਸੱਦਾਸੀ ਪੀ ਆਈ ਐਮ ਐਲ...

ਫਿਰਕੂ ਫਾਸ਼ੀਵਾਦ ਖ਼ਿਲਾਫ਼ ਵਿਸ਼ਾਲ ਏਕਤਾ ਉਸਾਰਨ ਦਾ ਸੱਦਾ
ਸੀ ਪੀ ਆਈ ਐਮ ਐਲ ਦਾ ਸਥਾਪਨਾ ਦਿਵਸ ਮਨਾਇਆ

33
0

ਰਾਏਕੋਟ 22ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਸੀ ਪੀ ਆਈ ਐਮ ਐਲ ਦੇ ਸਥਾਪਨਾ ਦਿਵਸ ਤੇ ਕਾਮਰੇਡ ਲੈਨਿਨ ਦੇ ਜਨਮ ਦਿਨ ਮੌਕੇ ਸੱਦਾ ਦਿੱਤਾ ਗਿਆ ਕਿ ਦੇਸ਼ ਅੰਦਰ ਮੋਦੀ ਸਰਕਾਰ ਦੀ ਅਗਵਾਈ ਹੇਠ ਫੈਲਾਏ ਜਾ ਰਹੇ ਫਿਰਕੂ ਫਾਸ਼ੀਵਾਦ ਖ਼ਿਲਾਫ਼ ਵਿਸ਼ਾਲ ਮੋਰਚਾ ਉਸਾਰਨ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਪਾਰਟੀ ਸੰਕਲਪ ਪੱਤਰ ਪੜ੍ਹਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਐਮ ਐਲ ਦੇ ਸੂਬਾ ਆਗੂ ਹਰਭਗਵਾਨ ਭੀਖੀ, ਡਾਕਟਰ ਚਰਨ ਸਿੰਘ ਰਾਏਕੋਟ ਤੇ ਸੱਤਿਆ ਪ੍ਰਕਾਸ਼ ਨਰਾਇਣ ਨੇ ਕਿਹਾ ਕਿ ਜਿਸ ਪ੍ਰਕਾਰ ਮੋਦੀ ਸਰਕਾਰ ਦੇਸ਼ ਅੰਦਰ ਫਿਰਕੂ ਫਾਸ਼ੀਵਾਦ ਸਥਾਪਤ ਕਰਨ ਲਈ ਘੱਟ ਗਿਣਤੀਆਂ, ਦਲਿਤਾਂ, ਮੁਸਲਿਮ ਭਾਈਚਾਰੇ ਸਮੇਤ ਵਿਰੋਧ ਦੀਆਂ ਆਵਾਜ਼ਾਂ ਨੂੰ ਕੁਚਲਣ ਦੇ ਰਸਤੇ ਪਈ ਹੋਈ ਹੈ ਤੇ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਲੁਟਾ ਰਹੀ ਹੈ ਉਸ ਖਿਲਾਫ ਬਹੁਤ ਵੱੱਡੇ ਮੋਰਚੇ ਦੀ ਲੋੜ ਹੈ।
ਆਗੂਆਂ ਨੇ ਕਿਹਾ ਕਿ ਇਨਕਲਾਬੀ ਲਹਿਰ ਦੇ ਵਿਸਥਾਰ ਲਈ ਸੀਪੀਆਈ ਐਮ ਐਲ ਲਿਬਰੇਸ਼ਨ ਦਾ ਜ਼ਿਲ੍ਹਾ ਇਜਲਾਸ ਜੁਲਾਈ ਦੇ ਅਖੀਰ ਵਿੱਚ ਕੀਤਾ ਜਾਵੇਗਾ ਅਤੇ 12ਸਤੰਬਰ ਨੂੰ ਸ਼ਹੀਦ ਅਮਰ ਸਿੰਘ ਅੱਚਰਵਾਲ ਦੇ ਸ਼ਹਾਦਤ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਰਾਣੀ ਅੱਚਰਵਾਲ, ਹਰਜੀਤ ਬਾਸ਼ਰਕੇ, ਸ਼ਮਸ਼ੇਰ ਸਿੰਘ ਆਸੀਕਲਾਂ, ਅਰਵਿੰਦ ਲੁਧਿਆਣਾ, ਅਜਮੇਰ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਜਸਵੀਰ ਸਿੰਘ, ਕਾਮਰੇਡ ਸੱਤਪਾਲ ਸਿੰਘ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here