Home Political ਕਾਂਗਰਸੀ ਬਾਗ਼ੀ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਧੜੇ ’ਤੇ ਪਿਛਲੇ ਦਰਵਾਜ਼ੇ ਰਾਹੀਂ...

ਕਾਂਗਰਸੀ ਬਾਗ਼ੀ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਧੜੇ ’ਤੇ ਪਿਛਲੇ ਦਰਵਾਜ਼ੇ ਰਾਹੀਂ ਠੇਕੇਦਾਰੀ ਕਰਨ ਦੇ ਦੋਸ਼ ਲਗਾਏ

52
0


ਜਗਰਾਓਂ, 2 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )—ਨਗਰ ਕੌਂਸਲ ’ਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਾ ਕਬਜਾ ਹੋਣ ਅਤੇ ਕਾਂਗਰਸ ਪਾਰਟੀ ਦਾ ਹੀ ਨਗਰ ਕੌਂਸਲ ਪ੍ਰਧਾਨ ਹੋਣ ਦੇ ਬਾਵਜੂਦ ਕਾਂਗਰਸੀ ਕੌਂਸਲਰ ਦੋ ਧੜਿਆਂ ਵਿੱਚ ਵੰਡੇ ਹੋਏ ਹਨ।  ਜਿਸ ਵਿੱਚ 8 ਨਾਰਾਜ਼ ਕਾਂਗਰਸੀ ਕੌਂਸਲਰ ਆਪਣੀ ਹੀ ਪਾਰਟੀ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਕੁਰਸੀ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰ ਦੇ ਹੋਰ ਕੌਂਸਲਰਾਂ ਨਾਲ ਮਿਲੀਭੁਗਤ ਕਰਕੇ ਯਤਨਸ਼ੀਲ ਹਨ। ਇਸ ਕਸ਼ਮਕਸ਼ ਵਿਚ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ।  ਕਾਂਗਰਸੀ ਕੌਂਸਲਰ ਕੰਵਰਪਾਲ ਸਿੰਘ, ਜਗਜੀਤ ਸਿੰਘ ਜੱਗੀ, ਅਨਮੋਲ ਗੁਪਤਾ, ਸਤੀਸ਼ ਕੁਮਾਰ ਪੱਪੂ ਅਤੇ ਸਾਬਕਾ ਕੌਂਸਲਰ ਅਮਰਨਾਥ ਕਲਿਆਣ ਨੇ ਸਾਥੀ ਕੌਂਸਲਰਾਂ ਨਾਲ ਮੀਟਿੰਗ ਕਰਕੇ ਦੋਸ਼ ਲਾਇਆ ਕਿ ਨਗਰ ਕੌਂਸਲ ਪ੍ਰਧਾਨ ਤੇ ਉਸ ਦੇ ਸਾਥੀ ਸ਼ਹਿਰ ਵਾਸੀਆਂ ਨੂੰ ਝੂਠਾ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸਾਡੇ ਧੜੇ ਦੇ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕਾਰਜ ਜਾਣਬੁੱਝ ਕੇ ਪੱਖਪਾਤ ਕਰਦੇ ਹੋਏ ਨਹੀਂ ਕਰਵਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਇਮਾਨਦਾਰੀ ਦਾ ਰੌਲਾ ਪਾਉਣ ਵਾਲੇ ਪ੍ਰਧਾਨ ਧੜੇ ਦੇ ਕੁਝ ਕੌਂਸਲਰ ਪਿਛਲੇ ਦਰਵਾਜ਼ੇ ਰਾਹੀਂ ਨਗਰ ਕੌਂਸਲ ਦੀ ਠੇਕੇਦਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਿਰਫ਼ ਉਹੀ ਵਿਕਾਸ ਕਾਰਜ ਹੋਏ ਹਨ ਜੋ ਮਾਰਕੀਟ ਕਮੇਟੀ ਦੀਆਂ ਸੜਕਾਂ ਹਨ, ਜਦਕਿ ਸ਼ਹਿਰ ਦੇ ਬਹੁਤੇ ਇਲਾਕਿਆਂ ਵਿੱਚ ਵਿਕਾਸ ਕਾਰਜ ਨਹੀਂ ਹੋਏ।
ਕੀ ਕਹਿਣਾ ਹੈ ਪ੍ਰਧਾਨ ਦਾ- ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰੀ ਕਰਨ ਵਾਲੇ ਕੌਂਸਲਰਾਂ ਬਾਰੇ ਸਾਰੇ ਸ਼ਹਿਰ ਵਾਸੀ ਜਾਣਦੇ ਹਨ।  ਉਨ੍ਹਾਂ ਦਾ ਕੋਈ ਵੀ ਸਾਥੀ ਕੌਂਸਲਰ ਠੇਕੇਦਾਰ ਨਹੀਂ ਕਰਦਾ।  ਇਹ ਲੋਕ ਬੇਬੁਨਿਆਦ ਦੋਸ਼ ਲਗਾ ਕੇ ਆਪਣੇ ਮਨ ਨੂੰ ਤਸੱਲੀ ਦੇ ਰਹੇ ਹਨ।

LEAVE A REPLY

Please enter your comment!
Please enter your name here