Home Farmer ਮੰਡੀਆਂ ਚੋਂ ਲਿਫਟਿੰਗ ਦਾ ਮਾਮਲਾ ਸੁਲਝਾਉਣ ਚ ਪ੍ਰਸਾਸ਼ਨ ਇਕ ਵੇਰ ਫੇਰ ਹੋਇਆ...

ਮੰਡੀਆਂ ਚੋਂ ਲਿਫਟਿੰਗ ਦਾ ਮਾਮਲਾ ਸੁਲਝਾਉਣ ਚ ਪ੍ਰਸਾਸ਼ਨ ਇਕ ਵੇਰ ਫੇਰ ਹੋਇਆ ਅਸਫਲ, ਪੀੜਤ ਧਿਰਾਂ ਨੇ ਦਿੱਤਾ ਧਰਨਾ

52
0


ਜਗਰਾਉਂ, 22 ਅਪ੍ਰੈਲ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ) -ਅਨਾਜ ਮੰਡੀਆਂ ਨਾਲ ਜੁੜੀਆਂ ਵਖ ਵਖ ਧਿਰਾਂ ਨੇ ਜੀ ਟੀ ਰੋਡ ਤੇ ਪੁਲ ਦੇ ਹੇਠਾਂ ਲਿਫਟਿੰਗ ਦੇ ਕੰਮ ਚ ਆਈ ਰੁਕਾਵਟ ਨੂੰ ਖਤਮ ਕਰਵਾਉਣ ਲਈ ਧਰਨੇ ਦਾ ਪ੍ਰੋਗਰਾਮ ਉਲੀਕਿਆ ਸੀ ਜਿਸ ਦੇ ਦਬਾਅ ਦੇ ਚਲਦਿਆਂ ਪ੍ਰਸਾਸ਼ਨ ਨੇ ਦੁਪਿਹਰ ਬਾਰਾਂ ਵਜੇ ਐਸ ਡੀ ਐਮ ਦਫਤਰ ਵਿਚ ਸਾਰੀਆਂ ਧਿਰਾਂ ਦੀ ਮੀਟਿੰਗ ਸੱਦੀ। ਇਸ ਸਮੇਂ ਐਸ ਡੀ ਐਮ ਦਫਤਰ ਦੇ ਬਾਹਰ ਭਾਰੀ ਇਕਤਰਤਾ ਨੇ ਲਗਾਤਾਰ ਤਿੰਨ ਘੰਟੇ ਲਗਾਤਾਰ ਨਾਅਰੇਬਾਜੀ ਕਰਦਿਆਂ ਲਿਫਟਿੰਗ ਦੇ ਠੇਕੇਦਾਰ ਮਨਪ੍ਰੀਤ ਸਿੰਘ ਦਾ ਠੇਕਾ ਰੱਦ ਕਰਨ ਅਤੇ ਯੋਗ ਰੇਟ ਤੇ ਠੇਕਾ ਮੁੜ ਐਲਾਨਣ ਦੀ ਮੰਗ ਕੀਤੀ। ਇਸ ਸਮੇਂ ਭਾਰੀ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਟਰੱਕ ਅਪ੍ਰੇਟਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਰਸੂਲਪੁਰ, ਫੂਡ ਐਂਡ ਅਲਾਈਡ ਵਰਕਰਜ ਯੂਨੀਅਨ ਦੇ ਆਗੂ ਰਮੇਸ਼ ਸਹੋਤਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਹਕੂਮਤ ਵਾਂਗ ਹੀ ਹਾੜੀ ਦੇ ਸੀਜਨ ਚ ਅਨਾਜ ਦੀ ਸਾਂਭ ਸੰਭਾਲ ਦੇ ਮਾਮਲੇ ਚ ਮਾਨ ਸਰਕਾਰ ਫੇਲ ਸਾਬਤ ਹੋਈ ਹੈ।ਇਕ ਇਕ ਦਾਣਾ ਸੰਭਾਲਿਆ ਜਾਵੇਗਾ ਦੇ ਭਗਵੰਤ ਮਾਨ ਦੇ ਦਮਗਜੇ ਫੋਕਾ ਲਿਫਾਫਾ ਸਾਬਤ ਹੋਏ ਹਨ। ਅੱਜ ਸਾਰਾ ਦਿਨ ਐਸ ਡੀ ਐਮ ਦਫਤਰ ਚ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀ, ਠੇਕਾ ਅਲਾਟ ਕਰਨ ਵਾਲੇ ਸਬੰਧਤ ਅਧਿਕਾਰੀ ਆੜਤੀਆ ਐਸੋਸੀਏਸ਼ਨ ਰਾਹੀਂ ਮਸਲਾ ਸੁਲਝਾਉਣ ਦੀ ਮੱਥਾਪੱਚੀ ਕਰਦੇ ਰਹੇ ਕਿ ਪਹਿਲੇ ਠੇਕੇਦਾਰ ਦਾ ਠੇਕਾ ਕੈੰਸਲ ਕਰਕੇ ਨਵੇਂ ਠੇਕੇਦਾਰ ਨੂੰ ਪਹਿਲੇ ਰੇਟ ਤੇ ਹੀ ਜਾਰੀ ਕਰ ਦਿੱਤਾ ਜਾਵੇਗਾ ਪਰ ਟਰੱਕ ਅਪ੍ਰੇਟਰ ਪਹਿਲੇ ਰੇਟ ਤੇ ਮਾਲ ਢੋਣ ਲਈ ਸਹਿਮਤ ਨਾ ਹੋਏ ਤੇ ਮੀਟਿੰਗ ਚੋਂ ਉਠ ਕੇ ਚਲੇ ਗਏ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਗੱਲਾ ਮਜਦੂਰ ਯੂਨੀਅਨ ਦੇ ਵਫਦ ਨੇ ਐਸ ਡੀ ਐਮ ਜਗਰਾਂਓ ਗੁਰਬੀਰ ਸਿੰਘ ਕੋਹਲੀ ਨੂੰ ਮਿਲ ਕੇ ਮੰਗ ਕੀਤੀ ਕਿ ਮੰਡੀਆਂ ਚ ਕਣਕ ਦੀ ਸਰਕਾਰੀ ਏਜੰਸੀਆਂ ਵਲੋਂ ਰੋਕੀ ਖਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ ਅਤੇ ਕਣਕ ਦੀ ਆਮਦ ਦੋਰਾਨ ਮੌਸਮ ਦੀ ਖਰਾਬੀ ਨੂੰ ਦੇਖਦਿਆਂ ਮੰਡੀ ਖਾਲੀ ਕਰਾਈ ਜਾਵੇ ਅਤੇ ਲਿਫਟਿੰਗ ਦਾ ਯੋਗ ਪ੍ਰਬੰਧ ਕੀਤਾ ਜਾਵੇ। ਕਿਸਾਨ ਤੇ ਮਜਦੂਰ ਆਗੂਆਂ ਨੇ ਪ੍ਰਸ਼ਾਸਨ ਨੂੰ ਜੋਰ ਦੇ ਕੇ ਕਿਹਾ ਕਿ ਟਰੱਕ ਯੂਨੀਅਨ ਦੀ ਮੰਗ ਪੂਰਨ ਰੂਪ ਚ ਦਰੁੱਸਤ ਅਤੇ ਜਾਇਜ ਮੰਗ ਹੈ ਕਿਓਂਕਿ ਐਲਾਨੇ ਰੇਟ ਤੇ ਟਰੱਕ ਅਪ੍ਰੇਟਰਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਅਤੇ ਅਤਿ ਦੀ ਮਹਿੰਗਾਈ ਦੇ ਇਸ ਯੁੱਗ ਚ ਇਹ ਰੇਟ ਵਿਹਾਰਕ ਨਹੀਂ ਹਨ। ਗੱਲਾ ਮਜਦੂਰ ਯੂਨੀਅਨ ਦੇ ਬਾਬਾ ਰਾਜਪਾਲ ਵੱਲੋ ਅਧਿਕਾਰੀਆਂ ਨੂੰ ਪੇਸ਼ ਮੰਗਪਤਰ ਚ ਮੰਗ ਕੀਤੀ ਕਿ ਕਨੂੰਨ ਮੁਤਾਬਕ ਚੋਵੀ ਘੰਟੇ ਚ ਲਿਫਟਿੰਗ ਯਕੀਨੀ ਬਣਾਈ ਜਾਵੇ ਕਿਉਂ ਕਿ ਲੰਮਾਂ ਸਮਾਂ ਅਨਾਜ ਮੰਡੀਆਂ ਚ ਪਏ ਰਹਿਣ ਨਾਲ ਮਾਲ ਸੁੱਕ ਜਾਂਦਾ ਹੈ ਜਿਸਦੀ ਕਿ ਮਜਦੂਰਾਂ ਨੂੰ ਮਾਲ ਪੂਰਾ ਤੋਲਿਆ ਹੋਣ ਦੇ ਬਾਵਜੂਦ ਹਰ ਸੀਜਨ ਚ ਲੱਖਾਂ ਰੁਪਏ ਦੀ ਸ਼ਾਰਟੇਜ ਝੱਲਣੀ ਪੈਂਦੀ ਹੈ। ਮਾਮਲਾ ਹੱਲ ਨਾ ਹੋਣ ਦੇ ਬਾਵਜੂਦ ਪ੍ਰਸਾਸ਼ਨ ਨੇ ਭਲਕ ਤਕ ਮਸਲਾ ਹੱਲ ਕਰ ਲੈਣ ਦਾ ਭਰੋਸਾ ਦਿੱਤਾ ਹੈ। ਵਫਦ ਚ ਅਵਤਾਰ ਸਿੰਘ , ਦੇਵ ਰਾਜ ਆਦਿ ਸ਼ਾਮਲ ਸਨ। ਟਰੱਕ ਯੂਨੀਅਨ ਦੀ ਸੱਤ ਮੈਂਬਰ ਕਮੇਟੀ ਦੂਜੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਅਗਲੀ ਰਣਨੀਤੀ ਖਬਰ ਲਿਖੇ ਜਾਣ ਤਕ ਘੜਣ ਚ ਮਸ਼ਰੂਫ ਸੀ।

LEAVE A REPLY

Please enter your comment!
Please enter your name here