–ਪਲਾਂਟੇਸ਼ਨ, ਪੋਲੀਹਾਊਸ, ਮਧੂਮੱਖੀ ਪਾਲਣ, ਆਨ-ਫਾਰਮ ਕੋਲਡ ਰੂਮ, ਬਾਗਬਾਨੀ ਮਸ਼ੀਨੀਕਰਨ ਆਦਿ ਲਈ ਮਿਲ ਰਹੀ ਵਿੱਤੀ ਸਹਾਇਤਾ
ਮੋਗਾ, 14 ਦਸੰਬਰ ( ਕੁਲਵਿੰਦਰ ਸਿੰਘ) -ਪੰਜਾਬ ਸਰਕਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਗਬਾਨੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਵਿਭਾਗ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਲਾਂਟੇਸ਼ਨ, ਪੋਲੀਹਾਊਸ, ਮਧੂਮੱਖੀ ਪਾਲਣ, ਆਨ-ਫਾਰਮ ਕੋਲਡ ਰੂਮ, ਆਈ.ਐਨ.ਐਮ., ਬੈਬੂ ਸਟੇਕਿੰਗ, ਬਾਗਬਾਨੀ ਮਸ਼ੀਨੀਕਰਨ ਆਦਿ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਬੱਚਤ ਅਤੇ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕੁੱਝ ਰਕਬੇ ਵਿੱਚ ਬਾਗਬਾਨੀ ਦਾ ਧੰਦਾ ਜਰੂਰ ਅਪਨਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਭਾਗ ਦੀਆਂ ਸਕੀਮਾਂ ਦਾ ਫ਼ਾਇਦਾ ਹਰ ਲੋੜਵੰਦ ਅਤੇ ਚਾਹਵਾਨ ਤੱਕ ਪਹੁੰਚਾਉਣ ਲਈ ਬਲਾਕ ਬਲਾਕ ਪੱਧਰੀ ਦਫ਼ਤਰ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਗਾ-1, ਮੋਗਾ-2 ਅਤੇ ਕੋਟ ਈਸੇ ਖਾਂ ਵਿੱਚ ਬਾਗਬਾਨੀ ਵਿਕਾਸ ਅਫ਼ਸਰ ਮੁਨੀਸ਼ ਨਰੂਲਾ ਦੇ ਮੋਬਾਇਲ ਨੰਬਰ 94640-35028 ਅਤੇ ਬਲਾਕ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਲਈ ਰਮਨਪ੍ਰੀਤ ਸਿੰਘ ਮੋਬਾਇਲ ਨੰਬਰ 94633-77741 ਉੱਪਰ ਸੰਪਰਕ ਕਰਕੇ ਬਾਗਬਾਨੀ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਮੁੱਖ ਫ਼ਸਲ ਆਲੂ ਹੋਣ ਕਾਰਨ ਵਿਭਾਗ ਦਾ ਬੀੜ ਚੜਿੱਕ ਵਿਖੇ ਆਲੂ ਬੀਜ ਫਾਰਮ ਸਥਿਤ ਹੈ। ਜ਼ਿਲ੍ਹੇ ਦੇ ਜਿਮੀਦਾਰਾਂ ਲਈ ਵਧੀਆਂ ਬਿਮਾਰੀ ਰਹਿਤ ਸੁਧਰੀ ਕਿਸਮ ਦਾ ਆਲੂ ਬੀਜ ਇੱਥੇ ਤਿਆਰ ਕੀਤਾ ਜਾਂਦਾ ਹੈ। ਇਸ ਫ਼ਾਰਮ ਦੇ ਇੰਚਾਰਜ ਬਾਗਬਾਨੀ ਵਿਕਾਸ ਅਫ਼ਸਰ ਜਸਵੀਰ ਸਿੰਘ ਹਨ। ਕਿਸਾਨ ਉਨ੍ਹਾਂ ਦੇ ਮੋਬਾਇਲ ਨੰਬਰ 97816-22524 ਨਾਲ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਰ.ਕੇ.ਵੀ.ਵਾਈ. ਸਕੀਮ ਤਹਿਤ ਰਾਜ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਮਿਆਰੀ ਕਿਸਮ ਦੀਆਂ ਪਨੀਰੀਆਂ ਮਿੱਟੀ ਰਹਿਤ ਮੀਡੀਆ ਵਿੱਚ ਤਿਆਰ ਕਰਕੇ ਜਿੰਮੀਦਾਰਾਂ ਨੂੰ ਸਬਸੀਡਾਈਜ਼ਡ ਰੇਟਾਂ ਉੱਪਰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਪਨੀਰੀਆਂ ਲਈ ਇੰਚਾਰਜ ਗੁਰਪ੍ਰੀਤ ਸਿੰਘ, ਬਾਗਬਾਨੀ ਵਿਕਾਸ ਅਫ਼ਸਰ (ਪੈਥੋਲੋਜੀ) ਦੇ ਨੰਬਰ 94176-92098 ਅਤੇ ਬਾਗਬਾਨੀ ਵਿਕਾਸ ਅਫ਼ਸਰ (ਐਟੋਮੋਲੋਜੀ) ਗੁਰਜੀਤ ਸਿੰਘ ਦੇ ਨੰਬਰ 82838-23841 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।