Home Education ਕੰਪਿਊਟਰ ਅਧਿਆਪਕ ਫਰੰਟ, ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ

ਕੰਪਿਊਟਰ ਅਧਿਆਪਕ ਫਰੰਟ, ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ

71
0

ਮੋਗਾ, 8 ਜੁਲਾਈ ( ਵਿਕਾਸ ਮਠਾੜੂ)-ਨੇਚਰ ਪਾਰਕ ਮੋਗਾ ਵਿਖੇ ਕੰਪਿਊਟਰ ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਮੋਗਾ ਇਕਾਈ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲਾ ਮੋਗਾ ਦੇ ਵੱਖ ਵੱਖ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਸਰਕਾਰ ਨਾਲ ਚੱਲ ਰਹੀਆਂ ਸੀ ਐਸ ਆਰ, ਪੇ ਕਮਿਸ਼ਨ ਆਦਿ ਸਬੰਧੀ ਮੀਟਿੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਕੰਪਿਊਟਰ ਅਧਿਆਪਕ ਫਰੰਟ ਪੰਜਾਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਵਿਚ ਜਿਲਾ ਮੋਗਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਮੀਟਿੰਗ ਵਿਚ ਇਕੱਠੇ ਹੋਏ ਅਧਿਆਪਕਾਂ ਵੱਲੋਂ ਕੀਤੀ ਗਈ। ਸੁਖਜਿੰਦਰ ਸਿੰਘ ਸੇਖਾਂ ਕਲਾਂ ਨੂੰ ਜਿਲਾ ਪ੍ਰਧਾਨ , ਜਤਿੰਦਰ ਜਨਰਲ ਸੈਕਟਰੀ, ਹਰਜੀਤ ਸਿੰਘ ਤਖਾਣਵੱਧ ਮੀਤ ਪ੍ਰਧਾਨ , ਰਾਜਪਾਲ ਮੁੱਖ ਸਲਾਹਕਾਰ , ਸਮੀਰ ਸਿੰਗਲਾ ਜਨਰਲ ਸੈਕਟਰੀ, ਬਿਪਨ ਗੁਪਤਾ ਖਜਾਨਚੀ, ਕਵਿਤਾ ਮੈਡਮ ਤੇ ਜਗਦੀਪ ਸਿੰਘ ਬੁੱਘੀਪੁਰਾ ਬਤੌਰ ਮੈਂਬਰ ਚੁਣੇ ਗਏ। ਇਸ ਸਮੇਂ ਕੰਪਿਊਟਰ ਅਧਿਆਪਕ ਜਗਦੀਪ ਸਿੰਘ, ਜਤਿੰਦਰ , ਸੰਦੀਪ ਸਿੰਘ , ਚਮਕੌਰ ਸਿੰਘ , ਰਮਨਦੀਪ ਸਿੰਘ, ਸਿਮਰਨਜੀਤ ਸਿੰਘ, ਗੁਰਜੀਤ ਸਿੰਘ, ਲਖਵੀਰ ਸਿੰਘ, ਰਾਜਪਾਲ, ਸਮੀਰ ਸਿੰਗਲਾ, ਮੈਡਮ ਸਰੋਜ ਬਾਲਾ, ਮੈਡਮ ਕਵਿਤਾ ਸਿੰਗਲਾ, ਵਿਪਨ ਗੁਪਤਾ , ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here