Home crime ਭੇਤਭਰੇ ਹਾਲਾਤ ‘ਚ ਮਿਲੀ ਮੋਗਾ ਦੇ ਪਿੰਡ ਰਣੀਆ ਦੀ ਲੜਕੀ ਦੀ ਲਾਸ਼,...

ਭੇਤਭਰੇ ਹਾਲਾਤ ‘ਚ ਮਿਲੀ ਮੋਗਾ ਦੇ ਪਿੰਡ ਰਣੀਆ ਦੀ ਲੜਕੀ ਦੀ ਲਾਸ਼, ਇਕ ਮਹੀਨਾ ਪਹਿਲਾਂ ਹੋਇਆ ਸੀ ਤਲਾਕ

55
0


ਮੋਗਾ (ਬੋਬੀ ਸਹਿਜਲ) ਮੋਗਾ ਦੇ ਬਰਨਾਲਾ ਰੋਡ ’ਤੇ ਪਿੰਡ ਬੁੱਟਰ ਤੋਂ ਮਾਦੋਕੇ ਸੜਕ ਕਿਨਾਰੇ ਭੇਤਭਰੇ ਹਾਲਾਤ ‘ਚ ਨਾਬਾਲਗ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪਹੁੰਚੇ ਡੀਐੱਸਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਜਸਵਿੰਦਰ ਕੌਰ ਦੇ ਤੌਰ ’ਤੇ ਹੋਈ ਹੈ ਇਹ ਲੜਕੀ ਪਿੰਡ ਰਣੀਆ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਪਿੰਡ ਬੁੱਟਰ ਵਿਆਹੀ ਸੀ। ਇਸ ਦਾ ਤਲਾਕ ਹੋਇਆ ਸੀ ਲੜਕੀ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ।

ਲੜਕੀ ਦੀ ਉਮਰ 20-21 ਸਾਲ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮੌਤ ਕਿਸੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹੋਈ ਹੈ। ਉੱਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਗਿਆ। ਡੀਐੱਸਪੀ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਧੀ ਦਾ ਇਕ ਮਹੀਨਾ ਪਹਿਲਾਂ ਹੀ ਤਲਾਕ ਹੋਇਆ ਸੀ ਅਤੇ ਉਹ ਸਾਡੇ ਕੋਲ ਹੀ ਰਹਿ ਰਹੀ ਸੀ। ਪਰਿਵਾਰ ਮੁਤਾਬਕ ਮ੍ਰਿਤਕਾ ਦਿਮਾਗੀ ਤੌਰ ’ਤੇ ਪਰੇਸ਼ਾਨੀ ਸੀ ਜਿਸ ਨੇ ਪਹਿਲਾਂ ਵੀ ਕਈ ਵਾਰ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਕੱਲ੍ਹ ਵੀ ਅਜਿਹਾ ਹੀ ਹੋਇਆ ਤਾਂ ਮਾਂ ਨੇ ਉਸ ਦੇ ਹੱਥ ਬੰਨ੍ਹ ਦਿੱਤੇ ਤਾਂ ਜੋ ਉਹ ਭੱਜ ਨਾ ਸਕੇ ਪਰ ਫਿਰ ਵੀ ਬਿਨਾਂ ਦੱਸੇ ਉਹ ਘਰੋਂ ਭੱਜ ਗਈ ਤੇ ਹਾਦਸਾ ਹੋ ਗਿਆ। ਡੀਐੱਸਪੀ ਭਾਟੀਆ ਨੇ ਦੱਸਿਆ ਕਿ ਜਾਂਚ ਵਿਚ ਲੱਗ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਗਏ ਦੀ ਲਪੇਟ ਵਿਚ ਆ ਕੇ ਲੜਕੀ ਦੀ ਮੌਤ ਹੋਈ ਹੈ। ਫਿਰ ਵੀ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here