ਲੁਟੇਰੇ ਬੈਂਕ ਦੇ ਲਾਕਰ ਦੀਆਂ ਚਾਬੀਆਂ ਅਤੇ ਨਕਦੀ ਲੈ ਗਏ
ਜਗਰਾਉਂ, 8 ਜੁਲਾਈ ( ਬੌਬਾ ਸਹਿਜਲ, ਧਰਮਿੰਦਰ )-ਪਿੰਡ ਭੰਮੀਪੁਰਾ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿੱਚ ਤਾਇਨਾਤ ਕੈਸ਼ੀਅਰ ਤੋਂ ਲੁਟੇਰੇ ਉਸਦਾ ਪਰਸ ਖੋਹ ਕੇ ਫਰਾਰ ਹੋ ਗਏ। ਜਿਸ ਦੇ ਸਬੰਧ ’ਚ ਥਾਣਾ ਸਿਟੀ ਜਗਰਾਉਂ ’ਚ ਦੋ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਏ ਐਸ.ਆਈ ਤਰਸੇਮ ਸਿੰਘ ਨੇ ਦੱਸਿਆ ਕਿ ਬਰਖਾ ਜੈਨ ਵਾਸੀ ਗੋਵਿੰਦ ਕਾਲੋਨੀ ਅਗਵਾੜ ਖਵਾਜਾਬਾਜੂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਐਕਸਿਸ ਬੈਂਕ ਸ਼ਾਖਾ ਪਿੰਡ ਭੰਮੀਪੁਰਾ ਵਿਖੇ ਬਤੌਰ ਕੈਸ਼ੀਅਰ ਤਾਇਨਾਤ ਹੈ। ਮੈਂ 4 ਜੁਲਾਈ ਨੂੰ ਆਪਣਾ ਬੈਂਕ ਬੰਦ ਹੋਣ ਤੋਂ ਬਾਅਦ ਆਪਣੀ ਸਕੂਟੀ ’ਤੇ ਐਕਸਿਸ ਬੈਂਕ ਬ੍ਰਾਂਚ ਲਾਲਾ ਲਾਜਪਤ ਰਾਏ ਰੋਡ ਜਗਰਾਉਂ ਜਾ ਰਹੀ ਸੀ। ਜਦੋਂ ਗੀਤਾ ਕਲੋਨੀ ਦੀ ਗਲੀ ਨੰਬਰ 1 ਨੇੜੇ ਪਹੁੰਚੀ ਤਾਂ ਦੋ ਅਣਪਛਾਤੇ ਲੜਕੇ ਸਪਲੈਂਡਰ ਮੋਟਰਸਾਈਕਲ ’ਤੇ ਉਸ ਦਾ ਪਿੱਛਾ ਕਰਦੇ ਹੋਏ ਆ ਗਏ ਅਤੇ ਉਸ ਦੀ ਸਕੂਟੀ ਨਾਲ ਟੰਗਿਆ ਹੋਇਆ ਬੈਗ ਖੋਹ ਕੇ ਫਰਾਰ ਹੋ ਗਏ। ਜਿਸ ਵਿੱਚ ਬੈਂਕ ਦੇ ਲਾਕਰ ਦੀਆਂ ਚਾਬੀਆਂ, ਉਸ ਦਾ ਮੋਬਾਈਲ ਫ਼ੋਨ, ਪੈਨ ਕਾਰਡ, ਆਧਾਰ ਕਾਰਡ ਅਤੇ ਸੱਤ ਹਜ਼ਾਰ ਰੁਪਏ ਨਕਦ ਸਨ। ਬਰਖਾ ਜੈਨ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।