Home Punjab ਅਖਾੜਾ ਗੈਸ ਫੈਕਟਰੀ ਖ਼ਿਲਾਫ਼ ਰੋਸ ਧਰਨਾ ਲਗਾਤਾਰ ਜਾਰੀ

ਅਖਾੜਾ ਗੈਸ ਫੈਕਟਰੀ ਖ਼ਿਲਾਫ਼ ਰੋਸ ਧਰਨਾ ਲਗਾਤਾਰ ਜਾਰੀ

35
0

9 ਨੂੰ ਕਿਸਾਨ ਆਗੂ ਮਨਜੀਤ ਧਨੇਰ ਕਰਨਗੇ ਸੰਬੋਧਨ

ਜਗਰਾਉਂ, 8 ਮਈ ( ਜਗਰੂਪ ਸੋਹੀ, ਧਰਮਿੰਦਰ )-ਅਖਾੜਾ ਪਿੰਡ ਚ ਲੱਗ ਰਹੀ ਗੈਸ ਫੈਕਟਰੀ ਦੇ ਨਿਰਮਾਣ ਖ਼ਿਲਾਫ਼ ਜਨਤਕ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਨੌਵੇਂ ਦਿਨ ਚ ਦਾਖਲ ਦਿਨ ਰਾਤ ਦੇ ਰੋਸ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਹਾਜ਼ਰੀ ਲਵਾਈ। ਬੀਤੇ ਦਿਨੀ ਇਸ ਮਾਮਲੇ ਦੇ ਹੱਲ ਲਈ ਐਸ਼ ਡੀ ਐਮ ਗੁਰਵੀਰ ਸਿੰਘ ਕੋਹਲੀ ਵਲੋਂ ਪਿੰਡ ਦੀ ਐਕਸ਼ਨ ਕਮੇਟੀ ਦੀ ਸੱਦੀ ਮੀਟਿੰਗ ਚ ਕਾਫ਼ੀ ਵਿਚਾਰ ਚਰਚਾ ਹੋਈ। ਐਕਸ਼ਨ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਗੈਸ ਫੈਕਟਰੀ ਗੋਬਰ ਦੀ ਦੁਰਗੰਧ ਫੈਲਾਏਗੀ। ਮੱਖੀ ਮੱਛਰ ਕਾਰਨ ਬੀਮਾਰੀਆਂ ਫੈਲਣਗੀਆ । ਧਰਤੀ ਤੇ ਪਾਣੀ ਗੰਧਲਾ ਹੋਵੇਗਾ। ਮੀਟਿੰਗ ਚ ਐਕਸ਼ਨ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵਲੋ ਅੱਜ ਸਾਜਰੇ ਘੁੰਗਰਾਲੀ ਰਾਜਪੂਤਾਂ ਗੈਸ ਫੈਕਟਰੀ ਦਾ ਦੋਰਾ ਕੀਤਾ ਤੇ ਪਾਇਆ ਕਿ ਇਸ ਪਿੰਡ ਤੇ ਇਲਾਕੇ ਦੇ ਲੋਕ ਨਰਕ ਭੋਗ ਰਹੇ ਹਨ ਤੇ ਉਹ ਇਸ ਤਰਾਂ ਦਾ ਰਿਸਕ ਕਦਾਚਿਤ ਨਹੀਂ ਲੈਣਗੇ। ਉੱਨਾਂ ਸਬਡਵੀਜਨ ਅਧਿਕਾਰੀ ਤੋ ਮੰਗ ਕੀਤੀ ਕਿ ਇਸ ਗੈਸ ਫੈਕਟਰੀ ਦਾ ਨਿਰਮਾਣ ਰੋਕਿਆ ਜਾਵੇ ਤੇ ਜਾਂ ਇਸ ਥਾਂ ਤੇ ਮਾਲਕ ਕੋਈ ਹੋਰ ਪਰਦੁਸ਼ਣ ਰਹਿਤ ਬਿਜਨਸ ਕਰ ਲਵੇ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉੱਨਾਂ ਫੈਕਟਰੀ ਮਾਲਕ ਨੂੰ ਇਸ ਨਿਰਮਾਣ ਨੂੰ ਪੱਕੇ ਤੋਰ ਤੇ ਬੰਦ ਕਰਨ ਦੀ ਅਪੀਲ ਕੀਤੀ। ਐਕਸ਼ਨ ਕਮੇਟੀ ਨੇ ਪਰਸਾਸ਼ਨ ਤੋ ਮਸਲੇ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦਾ ਨਿਰੰਤਰ ਦਿਨ ਰਾਤ ਦਾ ਰੋਸ ਧਰਨਾ ਮੰਗ ਮੰਨੇ ਜਾਣ ਤੱਕ ਜਾਰੀ ਰਹੇਗਾ। ਕਮੇਟੀ ਨੇ ਕਿਹਾ ਕਿ ਸੰਘਰਸ਼ ਦੋਰਾਨ ਸਮਰਥਨ ਲਈ ਸਾਰੀਆਂ ਸਿਆਸੀ ਜਨਤਕ ਧਿਰਾਂ ਦਾ ਸਵਾਗਤ ਹੈ ਬਸ਼ਰਤਿ ਕਿ ਇਸ ਮੰਚ ਨੂੰ ਉਹ ਅਪਣੇ ਵੋਟ ਪ੍ਰਚਾਰ ਲਈ ਨਾ ਵਰਤਣ। ਮੀਟਿੰਗ ਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਪ੍ਰਧਾਨ ਗੁਰਤੇਜ ਸਿੰਘ, ਸੱਕਤਰ ਹਰਦੇਵ ਸਿੰਘ, ਸੁਖਜੀਤ ਸਿੰਘ, ਬਲਵਿੰਦਰ ਸਿੰਘ ਪੰਚ, ਤਾਰਾ ਸਿੰਘ , ਦੀਪਾ ਸਿੰਘ , ਦਰਸ਼ਨ ਸਿੰਘ ਭੋਲ਼ਾ, ਕਰਮੇਲ ਫੋਜੀ ਬਿੰਦਰ ਸਿੰਘ , ਨਛਤਰ ਸਿੰਘ, ਗੁਰਸੇਵਕ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here