ਜਗਰਾਉਂ 9 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਅੱਜ ਪਿੰਡ ਅਖਾੜਾ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ‘ਚ ਵਿੱਢੇ ਸੰਘਰਸ਼ ਵਿਚ ਹਿੱਸਾ ਲਿਆ ਅਤੇ ਸ੍ਰੋਮਣੀ ਅਕਾਲੀ ਦਲ ਵਲੋਂ ਪੂਰਨ ਤੌਰ ‘ਤੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ।ਇਸ ਮੌਕੇ ੳਹਨਾਂ ਨਾਲ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਿੰਦਰ ਮਨੀਲਾ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਕਲੇਰ ਦੇ ਸੰਘਰਸ਼ ਵਿਚ ਸ਼ਾਮਿਲ ਹੋਣ ‘ਤੇ ਤਸੱਲੀ ਪ੍ਰਗਟ ਕੀਤੀ ਤੇ ਕਿਹਾ ਕਿ ਇਹ ਸੰਘਰਸ਼ ਲੋਕਾਂ ਦਾ ਸਾਂਝਾ ਤੇ ਸਿਆਸਤ ਰਹਿਤ ਹੈ ਇਸ ਲਈ ਇਸ ਸੰਘਰਸ਼ ਨੂੰ ਮਜਬੂਤ ਬਣਾਉਣ ਵਾਲੀਆਂ ਸਾਰੀਆਂ ਹੀ ਜੱਥੇਬੰਦੀਆਂ ਤੇ ਰਾਜਨੀਤਕ ਪਾਰਟੀਆਂ ਦੇ ਸਮੱਰਥਨ ਦਾ ਸਵਾਗਤ ਕੀਤਾ ਜਾਵੇਗਾ।ਇਸ ਮੌਕੇ ਐਸ ਆਰ ਕਲੇਰ ਨੇ ਆਖਿਆ ਕਿ ਇਹ ਪਲਾਂਟ ਦਾ ਮਾਮਲਾ ਲੋਕਾਂ ਨਾਲ ਜੁੜਿਆ ਹੋਇਆ ਹੈ,ਇਸ ਲਈ ਲੋਕ ਪੱਖੀ ਸੰਘਰਸ਼ ਦੀ ਉਹ ਤਨੋ ਮਨੋ ਹਮਾਇਤ ਕਰਦੇ ਹਨ।ਕਲੇਰ ਨੇ ਆਖਿਆ ਕਿ ਜਿਨੀਂ ਦੇਰ ਇਸ ਸੰਘਰਸ਼ ਵਿਚ ਜਿੱਤ ਨਹੀ ਦਰਜ ਹੁੰਦੀ ਉਨਾਂ ਸਮਾਂ ਇਸ ਸੰਘਰਸ਼ ਨੂੰ ਪਾਰਟੀ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਪੂਰਨ ਸਮੱਰਥਨ ਰਹੇਗਾ।ਕਲੇਰ ਨੇ ਕਿਹਾ ਕਿ ਅਜਿਹੇ ਲੋਕ ਪੱਖੀ ਸੰਘਰਸ਼ ਰਾਜਨੀਤਕ ਵਿਖਰੇਵੇ ਤਿਆਗ ਕੇ ਲੜਨੇ ਚਾਹੀਦੇ ਹਨ।ਕਲੇਰ ਨੇ ਪਿੰਡ ਅਖਾੜਾ ਦੇ ਸੰਘਰਸ਼ਸ਼ੀਲ ਲੋਕਾਂ ਦੇ ਨਾਲ-ਨਾਲ ਸੰਘਰਸ਼ ਦੀ ਅਗਵਾਈ ਕਰਨ ਵਾਲੇ ਹਰਦੇਵ ਸਿੰਘ ਤੇ ਗੁਰਤੇਜ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਸੰਘਰਸ਼ ਦੀ ਸੁਚੱਜੀ ਤਰਤੀਬ ਸਿਰਜੀ ਗਈ ਹੈ,ਜਿਸ ਨਾਲ ਜਿੱਤ ਅਵੱਸ਼ ਮਿਲੇਗੀ।ਇਸ ਮੌਕੇ ਪ੍ਰਦੀਪ ਸਿੰਘ ਤੇ ਡਾ.ਇਕਬਾਲ ਸਿੰਘ ਵੀ ਮੌਜੂਦ ਸਨ।