Home Punjab ਭਾਜਪਾ ਉਮੀਦਵਾਰ ਬਿੱਟੂ ਨੂੰ ਪਿੰਡਾਂ ਵਿੱਚੋਂ ਕਿਸਾਨਾਂ ਨੇ ਭਜਾਇਆ

ਭਾਜਪਾ ਉਮੀਦਵਾਰ ਬਿੱਟੂ ਨੂੰ ਪਿੰਡਾਂ ਵਿੱਚੋਂ ਕਿਸਾਨਾਂ ਨੇ ਭਜਾਇਆ

31
0

ਡੇਹਲੋਂ 8 ਮਈ ( ਬਾਰੂ ਸੱਗੂ )- ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੋਰਾ ਅੱਧ ਵਿਚਾਲੇ ਛੱਡ ਕੇ ਵਾਪਸ ਮੁੜਨਾ ਪਿਆ। ਉਹਨਾਂ ਵੱਲੋ ਪਿੰਡ ਗੁਰਮ, ਖੱਟੜਾ, ਸ਼ੰਕਰ ਤੇ ਮੁੰਕਦਪੁਰ ਆਦਿ ਪਿੰਡਾਂ ਵਿੱਚੋਂ ਕੇਵਲ ਮੁੰਕਦਪੁਰ ਵਿੱਚ ਭਾਰੀ ਪੁਲਿਸ ਬਲ ਨਾਲ ਪਹੁੰਚੇ ਬਿੱਟੂ ਨੂੰ ਇੱਕਠੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋ ਵਿਰੋਧ ਕੀਤੇ ਜਾਣ ਕਾਰਨ ਬਾਕੀ ਪਿੰਡਾਂ ਦਾ ਦੋਰਾ ਰੱਦ ਕਰ ਦਿੱਤਾ। ਇਸ ਮੌਕੇ ਤੇ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਬਲਵੰਤ ਸਿੰਘ ਘੁਡਾਣੀ, ਰਜਿੰਦਰ ਸਿੰਘ ਸਿਆੜ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦੱਸ ਸਾਲਾਂ ਵਿੱਚ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਦੇਸ਼ ਦਾ ਸਾਰਾ ਸਰਮਾਇਆ ਅਡਾਨੀਆ ਤੇ ਅੰਬਾਨੀਆ ਨੂੰ ਸੋਪ ਦਿਤਾ ਹੈ। ਭਾਜਪਾ ਦੇ ਰਾਜ ਕਾਰਨ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ। ਉਹਨਾਂ ਦੇ ਰਾਸਤੇ ਵਿੱਚ ਕਿੱਲ ਗੱਡੇ, ਟੋਏ ਪੁੱਟੇ, ਉਹਨਾਂ ਤੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਦਾਗ਼ੇ, ਕਿਸਾਨਾਂ ਨੂੰ 750 ਤੋ ਵੱਧ ਸ਼ਹੀਦੀਆਂ ਦੇਣੀਆਂ ਪਈਆਂ। ਜਿਸ ਕਾਰਨ ਕਿਸਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਉਹਨਾਂ ਕਿਹਾ ਕਿ ਕਿਸਾਨ ਭਾਜਪਾ ਸਰਕਾਰ ਵੱਲੋ ਕੀਤੇ ਜ਼ੁਲਮਾਂ ਦਾ ਹਿਸਾਬ ਇਹਨਾ ਆਮ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਕੇ ਲੈਣਗੇ। ਕਿਸਾਨਾਂ ਨੇ ਰਵਨੀਤ ਸਿੰਘ ਬਿੱਟੂ ਤੇ ਪਿੰਡਾਂ ਦੀ ਭਾਈਚਾਰਕ ਏਕਤਾ ਤੋੜਨ ਦਾ ਦੋਸ਼ ਵੀ ਲਗਾਇਆ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਘਵੀਰ ਸਿੰਘ ਆਸੀ ਕਲਾਂ, ਮਲਕੀਤ ਸਿੰਘ ਗਰੇਵਾਲ, ਬਲਵੀਰ ਸਿੰਘ ਭੁੱਟਾ, ਕਰਮ ਸਿੰਘ ਗਰੇਵਾਲ਼, ਨੱਛਤਰ ਸਿੰਘ, ਬਲਜੀਤ ਸਿੰਘ ਸਾਇਆ, ਜਸਵੀਰ ਸਿੰਘ ਖੱਟੜਾ, ਬਲਵਿੰਦਰ ਸਿੰਘ ਖੱਟੜਾ, ਭਜਨ ਸਿੰਘ ਸਿਆੜ, ਰਮਨਦੀਪ ਸਿੰਘ ਘਲੋਟੀ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here