ਬਟਾਲਾ, 25 ਅਪਰੈਲ (ਰਾਜ਼ਨ ਜੈਨ – ਰੋਹਿਤ ਗੋਇਲ) : ਆਰਮੀ ਭਰਤੀ ਦਫਤਰ ਅੰਮ੍ਰਿਤਸਰ ਕੈਂਟ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫੌਜ ਨੇ ਕੰਪਿਊਟਰ ਆਧਾਰਿਤ ਆਨਲਾਈਨ ਪ੍ਰੀਖਿਆਂ ਦੀ ਸ਼ੁਰੂਆਤ ਅਗਨੀਵੀਰਾਂ, ਜੂਨੀਅਰ ਕਮਿਸ਼ਨਡ ਅਧਿਕਾਰੀ ਅਤੇ ਹੋਰ ਵੱਖ-ਵੱਖ ਸ਼ਰੇਣੀਆਂ ਦੀ ਭਰਤੀ ਲਈ ਪ੍ਰਕਿਰਿਆ ਵਿੱਚ ਬਦਲਾਅ ਕੀਤਾ ਹੈ।ਉਨਾਂ ਅੱਗੇ ਦੱਸਿਆ ਕਿ ਯੋਗ ਉਮੀਦਵਾਰ ਆਨਲਾਈਨ ਕਾਮਨ ਐਂਟਰਸ ਪ੍ਰੀਖਿਆ, 176 ਪੇਨ-ਇੰਡੀਆਂ ਸਥਾਨਾਂ ਦੇ 375 ਪ੍ਰੀਖਿਆ ਸੈਂਟਰ ਵਿੱਚ ਅੱਜ ਸ਼ੁਰੂ ਹੋਈ ਜੋ 26 ਅਪਰੈਲ 2023 ਤੱਕ ਰਹੇਗੀ। ਆਨਲਾਈਨ ਪ੍ਰੀਖਿਆ, ਮਨਸਿਟਰੀ ਆਫ ਐਜੂਕੇਸ਼ਨ ਅੰਡਰ ਮਿੰਨੀ ਰਤਨਾ ਕੰਪਨੀ ਤਹਿਤ ਸਿੱਖਿਆ ਕੰਸਲਟੈਂਸੀ ਸਰਵਿਸ ਇੰਡੀਆਂ ਲਿਮਟਿਡ ਦੇ ਸਹਿਯੋਗ ਨਾਲ ਲਈ ਜਾ ਰਹੀ ਹੈ।ਉਨਾਂ ਦੱਸਿਆ ਕਿ ਦੇਸ਼ ਦੇ ਨੋਜਵਾਨ ਵਿਚ ਤਕਨੀਕੀ ਪੱਖ ਤੋਂ ਕਾਫੀ ਸੁਧਾਰ ਹੋਇਆ ਹੈ ਅਤੇ ਵਧੀ ਨੈਟਵਰਕ ਕੁਨੈਕਟੀ ਅਤੇ ਸਮਾਰਟ ਫੋਨਾਂ ਨਾਲ , ਨੋਜਵਾਨ ਨੂੰ ਭਰਤੀ ਲਈ ਲੰਬਾ ਸਫਰ ਤੈਅ ਕਰਕੇ ਜਾਣ ਦੀ ਬਜਾਇ ਆਨਲਾਈਨ ਪ੍ਰੀਖਿਆ ਦੇਣ ਦਾ ਅਧਿਕਾਰ ਮਿਲਿਆ ਹੈ।ਬਦਲੀ ਹੋਈ ਕਾਰਜਪ੍ਰਣਾਲੀ ਨਾਲ ਭਿ੍ਰਸ਼ਟਾਚਾਰ ਤੋਂ ਨਿਜਾਤ ਮਿਲੇਗੀ ਅਤੇ ਭਰਤੀ ਦੋਰਾਨ ਭੀੜ ਤੋਂ ਬਚਣ ਲਈ ਆਨਲਾਈਨ ਪ੍ਰੀਖਿਆ ਕਾਰਗਰ ਸਾਬਤ ਹੋਵੇਗੀ।ਉਨਾਂ ਦੱਸਿਆ ਕਿ ਨਵੀਂ ਭਰਤੀ ਤਿੰਨ ਪੜਾਆਂ ਵਿੱਚ ਪੂਰੀ ਕੀਤੀ ਜਾਵੇਗਾ। ਪਹਿਲੇ ਪੜਾਅ ਵਿੱਚ www.joinindianarmy.nic.in ਤੇ ਆਨਈਨ ਰਜਿਸ਼ਟਰੇਸਨ ਅਤੇ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਆਨਲਾਈਨ ਆਮ ਕਾਮਨ ਪ੍ਰੀਖਿਆ ਦੇਣੀ ਪਵੇਗੀ। ਦੂਜੇ ਪੜਾਅ ਵਿੱਚ ਸ਼ਾਰਟਲਿਸਟ ਕੀਤੇ ਉਮੀਦਵਾਰ ਨੂੰ ਜੂਨ 2023 ਤੋਂ ਭਰਤੀ ਰੈਲੀਆਂ ਲਈ ਸਬੰਧਤ ਫੋਜ ਭਰਤੀ ਦੇ ਦਫਤਰਾਂ ਵਲੋਂ ਤੈਅ ਕੀਤੇ ਸਥਾਨਾਂ ਤੇ ਪੜਾਅਵਾੜ ਬੁਲਾਇਆ ਜਾਵੇਗਾ, ਜਿਥੇ ਸਰੀਰਕ ਫਿੱਟਨੈਸ ਟੈਸਟ ਅਤੇ ਸਰੀਰਕ ਮਿਣਤੀ ਟੈਸਟ ਕੀਤੇ ਜਾਣਗੇ। ਤੀਜੇ ਪੜਾਅ ਵਿੱਚ ਚੁਣੇ ਗਏ ਉਮਦਵਾਰ ਦਾ ਮੈਡੀਕਲ ਟੈਸਟ ਹੋਵੇਗਾ। ਉਸ ਤੋਂ ਬਾਅਤ ਸਫਲ ਉਮੀਦਵਾਰਾਂ ਦੀ ਸੂਚੀ ਐਲਾਨ ਕੀਤੀ ਜਾਵੇਗੀ।