ਜਗਰਾਓਂ, 14 ਜਨਵਰੀ ( ਭਗਵਾਨ ਭੰਗੂ )-ਲੋਹੜੀ ਦਾ ਪਵਿੱਤਰ ਤਿਉਹਾਰ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਅਧਿਆਪਕਾ ਹਰਵਿੰਦਰ ਕੌਰ ਨੇ ਲੋਹੜੀ ਦੇ ਇਤਿਹਾਸਕ ਮਹੱਤਵ ਬਾਰੇ ਜਾਣੂ ਕਰਵਾਇਆ। ਬੱਚਿਆਂ ਨੂੰ ਤਿਉਹਾਰ ਨਾਲ ਸੰਬੰਧਿਤ ਮੂੰਗਫਲੀ, ਰਿਓੜੀਆਂ ਆਦਿ ਵੰਡੀਆਂ ਗਈਆਂ। ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ। ਉਪਰੰਤ ਸਕੂਲ ਦੇ ਅਧਿਆਪਕ ਸਾਹਿਬਾਨਾਂ ਨੇ ਨੱਚ, ਗਾ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ, ਵਿਭਾਗ ਸਚਿਵ ਦੀਪਕ ਗੋਇਲ , ਪ੍ਰਿੰਸੀਪਲ ਸੁਮਨ ਅਰੋੜਾ ਐੱਮ. ਐੱਲ.ਬੀ. ਵਿੱਦਿਆ ਭਾਰਤੀ ਗੁਰੂਕੁਲ ਅਤੇ ਸਮੂਹ ਸਟਾਫ ਮੈਂਬਰ ਸ਼ਾਮਲ ਸਨ। ਇਸ ਮੌਕੇ ਤੇ ਪ੍ਰਿੰਸੀਪਲ ਨਰੂਲਾ ਨੇ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।
