ਜਗਰਾਓਂ, 4 ਅਪ੍ਰੈਲ ( ਭਗਵਾਨ ਭੰਗੂ) -ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੈਂਡਰੀ ਸਕੂਲ ਜਗਰਾਉਂ ਵਿਖੇ ਅਡਾਪਟ ਟੂ ਐਜੂਕੇਟ ਦੇ ਤਹਿਤ ਅੱਗਰਵਾਲ ਸਮਿਤੀ ਦੇ ਪ੍ਰਧਾਨ ਅਨਮੋਲ ਨੇ ਇੱਕ ਬੱਚੇ ਨੂੰ ਅਡਾਪਟ ਕੀਤਾ ਅਤੇ ਅਯੁੱਧਿਆ ਸਾਬਣ ਫੈਕਟਰੀ ਦੇ ਮਾਲਕ, ਬੀ.ਜੇ.ਪੀ ਨੇਤਾ ਅਤੇ ਸਕੂਲ ਦੇ ਸਾਬਕਾ ਵਿਦਿਆਰਥੀ ਗੌਰਵ ਨੇ ਦੋ ਬੱਚਿਆਂ ਨੂੰ ਅਡਾਪਟ ਕੀਤਾ, ਕਿਉਂਕਿ ਵਿੱਤੀ ਸਹਾਇਤਾ ਕਮਜ਼ੋਰ ਹੋਣ ਕਰਕੇ ਬੱਚੇ ਆਪਣੀ ਪੜ੍ਹਾਈ ਜਾਰੀ ਨਹੀਂ ਕਰ ਸਕਦੇ ਸੀ ਅਜਿਹੇ ਦਾਨੀ ਸੱਜਣਾਂ ਦੁਆਰਾ ਕੀਤੇ ਗਏ ਸ਼ਲਾਘਾ ਯੋਗ ਕੰਮ ਵਿਸੇਸ਼ ਸਖਸੀਅਤਾਂ ਦੀ ਕਤਾਰ ਵਿੱਚ ਖੜਾ ਕਰ ਦਿੰਦੇ ਹਨ।ਇਸ ਮੌਕੇ ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ ,ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ,ਪ੍ਰਿੰਸੀਪਲ ਨੀਲੂ ਨਰੂਲਾ ਨੇ ਦਾਨੀ ਸਖਸੀਅਤਾਂ ਨੂੰ ਸ਼੍ਰੀਫਲ ਦੇ ਕੇ ਸਨਮਾਨਿਤ ਕੀਤਾ।