ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਵਿਦੇਸ਼ ਛੁੱਟੀ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ
ਚੰਡੀਗੜ੍ਹ,ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦੇਸ਼ ਜਾਣ ਵਾਲੇ ਅਧਿਆਪਕਾਂ ਲਈ ਨਵਾਂ ਫੁਰਮਾਨ ਜਾਰੀ ਕੀਤਾ ਹੈ।ਇਹ ਹਦਾਇਤਾਂ ਵਿਸ਼ੇਸ਼ ਤੌਰ ‘ਤੇ ਗਰਮੀ ਦੀਆਂ ਛੁੱਟੀਆਂ ਛੱਡ ਕੇ ਅਗਲੇ ਮਹੀਨਿਆਂ ਦੌਰਾਨ ਵਿਦੇਸ਼ ਛੁੱਟੀਆਂ ਬਿਤਾਉਣ ਜਾਣ ਵਾਲੇ ਅਧਿਆਪਕਾਂ ਲਈ ਹੈ।ਸਿੱਖਿਆ ਵਿਭਾਗ ਵੱਲੋਂ ‘ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਲਈ ਹਦਾਇਤਾਂ ਜਾਰੀ ਕਰਨ ਸਬੰਧੀ’ ਵਿਸ਼ੇ ਅਧੀਨ ਜਾਰੀ ਇਸ ਨੋਟੀਫਿਕੇਸ਼ਨ ਵਿੱਚ ਸਮੂਹ ਸਕੂਲ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਵਿਭਾਗ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਅਧਿਆਪਕ ਗਰਮੀ ਦੀਆਂ ਛੁੱਟੀਆਂ ਛੱਡ ਕੇ ਅਗਲੇ ਮਹੀਨਿਆਂ ਦੌਰਾਨ ਵਿਦੇਸ਼ ਰਹਿੰਦੇ ਆਪਣੇ ਰਿਸ਼ਤੇਦਾਰਾਂ-ਮਿੱਤਰਾਂ ਨੂੰ ਮਿਲਣ ਲਈ ਛੁੱਟੀ ਅਪਲਾਈ ਕਰ ਰਹੇ ਹਨ, ਜਿਸ ਨਾਲ ਇਨ੍ਹਾਂ ਮਹੀਨਿਆਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ।ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਸਮੂਹ ਅਧਿਆਪਕ ਅਤੇ ਕਰਮਚਾਰੀ ਵਿਦੇਸ਼ ਜਾਣ ਲਈ ਸਿਰਫ਼ ਗਰਮੀਆਂ/ਸਰਦੀਆਂ ਦੀਆਂ ਛੁੱਟੀਆਂ ਦੀ ਵਰਤੋਂ ਹੀ ਕਰਨ।