Home Chandigrah ਸਾਕਸ਼ੀ ਤੇ ਹਰਪਾਲ ਰੰਧਾਵਾ ਨੂੰ ਮਿਲਿਆ ਸਿੰਮੀ ਮਰਵਾਹਾ ਨੌਜਵਾਨ ਪੱਤਰਕਾਰ ਸਨਮਾਨ ਫੋਟੋ

ਸਾਕਸ਼ੀ ਤੇ ਹਰਪਾਲ ਰੰਧਾਵਾ ਨੂੰ ਮਿਲਿਆ ਸਿੰਮੀ ਮਰਵਾਹਾ ਨੌਜਵਾਨ ਪੱਤਰਕਾਰ ਸਨਮਾਨ ਫੋਟੋ

27
0

ਚੰਡੀਗੜ੍ਹ, 4 ਅਪ੍ਰੈਲ ( ਰਾਜਨ ਜੈਨ)-ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 21ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ਼ ਉਨ੍ਹਾਂ ਦੇ 47ਵੇਂ ਜਨਮ ਦਿਨ ਮੌਕੇ ਕਰਵਾਇਆ ਗਿਆ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਏ ਸਮਾਗਮ ਦੌਰਾਨ ਡੀਏਵੀ ਯੂਨੀਵਰਸਿਟੀ ਜਲੰਧਰ ਵਿਖੇ ਲਾੱ ਦੇ ਸਹਾਇਕ ਪ੍ਰੋਫੈਸਰ ਸਾਕਸ਼ੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾੱਸ ਕਾੱਮ ਪੱਤਰਾਚਾਰ ਟਾੱਪਰ ਦਾ ਇਹ ਸਨਮਾਨ ਪ੍ਰਾਪਤ ਕੀਤਾ। ਸਾਕਸ਼ੀ ਮੂਲ ਰੂਪ ਤੋਂ ਦਸੂਹਾ ਹੁਸ਼ਿਆਰਪੁਰ ਦੇ ਵਾਸੀ ਹਨ । ਦੂਜਾ ਸਨਮਾਨ ਤਰਨਤਾਰਨ ਵਾਸੀ ਦੈਨਿਕ ਭਾਸਕਰ ਚੰਡੀਗੜ੍ਹ ਬਿਊਰੋ ਵਿੱਚ ਕੰਮ ਕਰਦੇ ਹਰਪਾਲ ਰੰਧਾਵਾ ਨੂੰ ਦਿੱਤਾ ਗਿਆ। ਸਾਲ 2023 ਦੀਆਂ ਉਨ੍ਹਾਂ ਦੀਆਂ ਖੋਜੀ ਪੱਤਰਕਾਰੀ ਦੀਆਂ ਖਬਰਾਂ 24 ਹਜ਼ਾਰ ਸਵਰਗੀ ਲੋਕਾਂ ਨੂੰ ਰਾਸ਼ਨ , 70 ਹਜ਼ਾਰ ਫਰਜ਼ੀ ਪੈਨਸ਼ਨ ਧਾਰਕਾਂ ਵੱਲੋਂ 162 ਕਰੋੜ ਦੀ ਪੈਨਸ਼ਨ ਲੈਣਾ, ਪਿੰਡ ਦਿਆਲਪੁਰ ਜਲੰਧਰ ਤੇ ਪੰਜਾਬ ਦੇ ਵਿਕਾਸ ਨਾਲ ਸੰਬੰਧਿਤ ਖਬਰਾਂ ਕਰਕੇ ਇਹ ਸਨਮਾਨ ਉਨ੍ਹਾਂ ਨੂੰ ਭੇਂਟ ਕੀਤਾ ਗਿਆ । ਸਨਮਾਨ ਭੇਂਟ ਕਰਨ ਦੀ ਰਸਮ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਨਲਿਨ ਆਚਾਰਿਆ ਨੇ ਅਦਾ ਕੀਤੀ। ਇਸ ਮੌਕੇ ਕਵੀ ਜਗਤਾਰ ਸਿੰਘ ਜੋਗ ਤੂੰ ਮੇਰੀ ਜ਼ਿੰਦਗੀ ਹੈ ਗੀਤ , ਕਵਿੱਤਰੀ ਹਰਪ੍ਰੀਤ ਕੌਰ ਪ੍ਰੀਤ ਨੇ ਔਰਤ ਤੇ ਰੁੱਖ , ਗਾਇਕ ਸਰਗਮ ਨੇ ਗੀਤ ਪੇਸ਼ ਕਰਕੇ ਦਾਦ ਲਈ। ਸਮਾਗਮ ਵਿੱਚ ਸੀਨੀਅਰ ਪੱਤਰਕਾਰ ਧਰਮ ਲੂਣਾ, ਦਰਸ਼ਨ ਸਿੰਘ ਖੋਖਰ, ਸੁਰਜੀਤ ਸੱਤੀ , ਹਰਜਿੰਦਰ ਚੌਹਾਨ, ਜੈ ਸਿੰਘ ਛਿੱਬਰ, ਆਤਿਸ਼ ਗੁਪਤਾ ਹਾਜ਼ਿਰ ਰਹੇ।

LEAVE A REPLY

Please enter your comment!
Please enter your name here