Home Farmer ਆੜ੍ਹਤੀਆਂ ਵੱਲੋਂ ਵੱਧ ਤੋਲੀ ਜਾ ਰਹੀ ਹੈ ਫ਼ਸਲ ਦਾ ਵਿਧਾਇਕ ਨੇ ਲਿਆ...

ਆੜ੍ਹਤੀਆਂ ਵੱਲੋਂ ਵੱਧ ਤੋਲੀ ਜਾ ਰਹੀ ਹੈ ਫ਼ਸਲ ਦਾ ਵਿਧਾਇਕ ਨੇ ਲਿਆ ਸਖਤ ਨੋਟਿਸ

51
0


“ਸਬੰਧਿਤ ਅਧਿਕਾਰੀਆਂ ਨੂੰ ਦੋਸ਼ੀ ਆੜ੍ਹਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਆਦੇਸ਼”
ਤਰਨ ਤਾਰਨ, 30 ਅਪ੍ਰੈਲ (ਅਸ਼ਵਨੀ ਕੁਮਾਰ) : ਹਲਕੇ ਦੀਆਂ ਸਮੂਹ ਮੰਡੀਆਂ ਤੋਂ ਕਿਸਾਨ ਭਰਾਵਾਂ ਵੱਲੋਂ ਮਿਲੀਆਂ ਸ਼ਿਕਾਇਤਾਂ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਵੱਲੋਂ ਵੱਧ ਫ਼ਸਲ ਤੋਲੀ ਜਾ ਰਹੀ ਹੈ। ਸ਼ਿਕਾਇਤ ਮਿਲਦੀਆਂ ਹੀ ਹਲਕਾ ਵਿਧਾਇਕ ਖੇਮਕਰਨ ਸ੍ਰ. ਸਰਵਨ ਸਿੰਘ ਧੁੰਨ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਦੋਸ਼ੀ ਆੜ੍ਹਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।ਸਰਵਨ ਸਿੰਘ ਧੁੰਨ ਨੇ ਕਿਹਾ ਕਿ ਕਿਸਾਨ ਵੀਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਕਿਸਾਨ ਭਰਾਵਾਂ ਦੇ ਹੱਕਾਂ ਦੀ ਰਾਖੀ ਲਈ ਹਰ ਬਣਦਾ ਕਦਮ ਚੁੱਕਿਆ ਜਾਵੇਗਾ।
ਜਿਲ੍ਹਾ ਮੰੰਡੀ ਅਫਸਰ ਸ੍ਰੀ ਹਰਜੋਤ ਸਿੰਘ ਵੱਲੋਂ ਸਮੂਹ ਸਕੱਤਰ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਅਧੀਨ ਆਉਦੀਆਂ ਵੱਖ ਵੱਖ ਮੰਡੀਆ ਵਿੱਚ ਚੈਕਿੰਗ ਕੀਤੀ ਜਾਵੇ ਅਤੇ ਜੇ ਕਿਸੇ ਮੰਡੀ ਵਿੱਚ ਕਿਸਾਨਾ ਦੀ ਕੋਈ ਲੁੱਟ ਹੁੰਦੀ ਹੈ ਤਾਂ ਤੁਰੰਤ ਫਰਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਮਾਰਕਿਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀਆਂ ਵੱਖ-ਵੱਖ ਮੰਡੀਆ ਵਿਖੇ ਸਕੱਤਰ ਮਾਰਕਿਟ ਕਮੇਟੀ ਅਤੇ ਉਹਨਾਂ ਦੇ ਸਟਾਫ ਵੱਲੋਂ ਤੋਲ ਚੈਕ ਕੀਤਾ ਗਿਆ। ਜਿਸ ਵਿੱਚ ਮੰਡੀ ਭਿੱਖੀਵਿੰਡ, ਬੈਂਕਾ, ਮਾੜੀ ਮੇਘਾ ਅਤੇ ਖਾਲੜਾ ਵਿੱਚ ਫਰਮਾਂ ਨੂੰ ਨੋਟਿਸ ਜਾਰੀ ਕੀਤੇ ਅਤੇ ਜੁਰਮਾਨੇ ਪਾਏ ਗਏ। ਚੈਕਿੰਗ ਦੌਰਾਨ ਜਿਹਨਾਂ ਫਰਮਾਂ ਦਾ ਤੋਲ ਵੱਧ ਪਾਇਆ ਗਿਆ, ਉਹਨਾਂ ਫਰਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਜਿਸ ਵਿੱਚ ਫਰਮਾਂ ਨੂੰ ਨੋਟਿਸ ਜਾਰੀ ਕਰਕੇ ਤਾੜਨਾ ਕੀਤੀ ਗਈ ਕਿ ਭਵਿੱਖ ਵਿੱਚ ਅਜਿਹਾ ਨਾ ਕੀਤਾ ਜਾਵੇ ਅਤੇ ਮੌਕੇ ‘ਤੇ ਕਿਸਾਨ ਦੀ ਤੁਲ ਰਹੀ ਫਸਲ ਦੀ ਭਰਪਾਈ ਵੀ ਕਰਾਈ ਗਈ। ਹੁਣ ਤੱਕ ਇਸ ਸਬੰਧੀ 9 ਫਰਮਾਂ ਵਿਰੱੁਧ ਕਾਰਵਾਈ ਕੀਤੀ ਜਾ ਚੁੱਕੀ ਹੈ, ਜਿਹਨਾਂ ਵਿੱਚ ਕੁੱਝ ਫਰਮਾਂ ਨੂੰ ਲਾਇਸੰਸ ਮੁਅੱਤਲੀ ਦੇ ਨੋਟਿਸ ਵੀ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here