ਜਗਰਾਉਂ, 26 ਜਨਵਰੀ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਬਾਰ੍ਹਵੀ ਜਮਾਤ ਦੇ ਸ਼ੈਸ਼ਨ 2022-23 ਦੇ ਬੈਂਚ ਨੂੰ ਚੰਗੇ ਨੰਬਰ ਲੈ ਕੇ ਪਾਸ ਹੋਣ ਅਤੇ ਆਪਣਾ ਭਵਿੱਖ ਬਣਾਉਣ ਲਈ ਗਿਆਰ੍ਹਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ। ਜਿਸ ਵਿਚ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਨਾਲ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਰੁਤਬੇ ਨੂੰ ਛੋਹਦੇ ਟੈਗ ਦਿੱਤੇ ਗਏ ਜੋ ਕਿ ਉਹਨਾਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ। ਇਸ ਮੌਕੇ ਸਕੂਲ ਦੇ ਪ੍ਰਭਜੋਤ ਸਿੰਘ ਅਤੇ ਬਲਪ੍ਰੀਤ ਕੌਰ ਨੇ (ਮਿਸਟਰ ਬੀ.ਸੀ.ਐਸ) ਅਤੇ (ਮਿਸ ਬੀ.ਸੀ.ਐਸ) ਦਾ ਤਾਜ ਆਪਣੇ ਨਾਂ ਕੀਤਾ। ਇਸੇ ਲੜੀ ਨੂੰ ਅੱਗੇ ਤੋਰਦਿਆਂ ਲੜਕੀਆਂ ਵਿਚੋਂ ਪ੍ਰਭਲੀਨ ਜੌਹਲ (ਫਸਟ ਰਨਰਅੱਪ), ਪ੍ਰਭਦੀਪ ਕੌਰ (ਸੈਕਿੰਡ ਰਨਰਅੱਪ) ਅਤੇ ਲੜਕਿਆਂ ਵਿਚੋਂ ਤੇਜਿੰਦਰਪਾਲ ਸਿੰਘ (ਫਸਟ ਰਨਰਅੱਪ) ਅਤੇ ਪ੍ਰੀਆਂਸ਼ਪ੍ਰੀਤ ਸਿੰਘ (ਸੈਕਿੰਡ ਰਨਰਅੱਪ) ਚੁਣੇ ਗਏ। ਇਸ ਤੋਂ ਕੁਝ ਹੋਰ ਬੱਚਿਆਂ ਨੇ ਟਾਈਟਲ ਆਪਣੇ ਨਾਮ ਕੀਤੇ ਜਿਹਨਾਂ ਵਿਚੋਂ ਜਸ਼ਨਦੀਪ ਸਿੰਘ (ਮਿ: ਕੂਲ), ਅਮਨਪ੍ਰੀਤ ਵਰਮਾ (ਮਿ: ਸਟਾਈਲਿਸ਼), ਅਨਮੋਲਪ੍ਰੀਤ ਕੌਰ (ਮਿਸ ਐਲੀਗੈਂਟ), ਚੰਨਪ੍ਰੀਤ ਕੌਰ (ਮਿਸ ਲੌਂਗ ਹੇਅਰ) ਅਤੇ ਸੰਦੀਪ ਕੌਰ (ਮਿਸ ਬਿਊਟੀਫੁੱਲ ਆਈਜ਼) ਦੇ ਟਾਈਟਲ ਨਾਲ ਨਿਵਾਜੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਬੱਚਾ ਜਦੋਂ ਪਹਿਲੇ ਦਿਨ ਸਕੂਲ ਦੀ ਦਹਿਲੀਜ਼ ਤੇ ਆਉਂਦਾ ਹੈ ਤਾਂ ਸਾਡੀ ਉਸੇ ਦਿਨ ਤੋਂ ਹੀ ਕੋਸ਼ਿਸ਼ ਜਾਰੀ ਹੋ ਜਾਂਦੀ ਹੈ ਕਿ ਹਰ ਵਿਦਿਆਰਥੀ ਇੱਥੋਂ ਬਾਰ੍ਹਵੀ ਜਮਾਤ ਪਾਸ ਕਰਕੇ ਉੱਚੇ ਮੁਕਾਮ ਤੇ ਪਹੁੰਚੇ। ਅਸੀਂ ਅੱਜ ਬਾਰ੍ਹਵੀ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਲਈ ਇਹ ਪਾਰਟੀ ਰੱਖੀ ਹੈ। ਗਿਆਰ੍ਹਵੀ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਇਹ ਪ੍ਰੇਰਨਾਸ੍ਰੋਤ ਬਣ ਕੇ ਬੱਚੇ ਅੱਗੇ ਜਾ ਰਹੇ ਹਨ ਤਾਂ ਜੋ ਇਹਨਾਂ ਦੇ ਸਾਥੀ ਅਗਲੇ ਵਰ੍ਹੇ ਉੱਚੇ ਮੁਕਾਮ ਤੇ ਪਹੁੰਚ ਸਕਣ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਸੈਕਟਰੀ :ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ।