ਫਾਜ਼ਿਲਕਾ (ਮੁਕੇਸ ਕੁਮਾਰ) ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਅਮਰਿੰਦਰ ਸਿੰਘ ਮੱਲੀ ਏਡੀਸੀ ਦੀਆਂ ਹਦਾਇਤਾਂ ‘ਤੇ ਤਹਿਸੀਲਦਾਰ ਸੁਖਬੀਰ ਕੌਰ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਵੋਟ ਪੋਲ ਪ੍ਰਤੀਸ਼ਤ ਦੇ ਵਾਧੇ ਨੂੰ ਯਕੀਨੀ ਬਣਾਉਣ ਲਈ ਸਵੀਪ ਪ੍ਰਰਾਜੈਕਟ ਅਧੀਨ ਸਰਗਰਮੀਆਂ ਕਰ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਹਲਕਾ ਬੱਲੂਆਣਾ ਇੰਚਾਰਜ ਸਤੀਸ਼ ਮਿਗਲਾਨੀ ਅਤੇ ਸਹਾਈਕ ਰਾਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਆਪਣੇ ਟੀਮ ਮੈਂਬਰ ਅਭੀਜੀਤ ਵਧਵਾ, ਰਮੇਸ਼ ਕੁਮਾਰ ਤੇ ਸੁਖਵਿੰਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਰਾਜਾਂਵਾਲੀ ਵਿਖੇ ਵੋਟਰ ਜਾਗਰੂਕਤਾ ਕੈਂਪ ਲਾਇਆ ਗਿਆ। ਟੀਮ ਵੱਲੋਂ ਪਿੰਡ ਦੇ ਹੈਲਥ ਸੈਂਟਰ, ਸਰਕਾਰੀ ਸਕੂਲ, ਪਿੰਡ ਦੀ ਸੱਥ ਅਤੇ ਬਾਜ਼ਾਰ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਾਜ਼ਮੀ ਤੌਰ ‘ਤੇ ਕਰਨ ਲਈ ਪ੍ਰਰੇਰਿਆ ਗਿਆ।